ਚੰਡੀਗੜ੍ਹ, 27 ਜੂਨ- ਪੱਕੇ ਕੀਤੇ ਅਧਿਆਪਕਾਂ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੇ ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਿਨ੍ਹਾਂ 12700 ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਬਾਰੇ ਇਹ ਫੈਸਲਾ ਲਿਆ ਗਿਆ ਹੈ।
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ…
ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ… ਵੇਰਵੇ ਸਾਂਝੇ ਕਰ ਰਹੇ ਹਾਂ… Live https://t.co/ltmOqxzH53
— Bhagwant Mann (@BhagwantMann) June 27, 2023
6337 ਐਜੂਕੇਸ਼ਨ ਵਲੰਟੀਅਰਾਂ ਦੀ ਤਨਖਾਹ 3500 ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ EGS-AIE-STR ਦੀ ਤਨਖਾਹ 6000 ਤੋਂ ਵਧਾ ਕੇ 18,000 ਕਰ ਦਿੱਤੀ ਗਈ ਹੈ।
5337 ਐਜੂਕੇਸ਼ਨ ਪ੍ਰੋਵਾਈਡਰਾਂ ਦੀ 95-00 ਤਨਖਾਹ ਤੋਂ ਵਧਾ ਕੇ 20,000 (ਜਿਨ੍ਹਾਂ ਨੇ ਸਿੰਪਲ BA ਕੀਤੀ ਹੋਈ ਸੀ), ETT-NTT ਵਾਲਿਆਂ ਦੀ 10,250 ਤੋਂ ਵਧਾ ਕੇ 22,000 ਕਰ ਦਿੱਤੀ ਗਈ ਹੈ। BA, MA B.ed ਦੀ ਤਨਖਾਹ 11000 ਤੋਂ ਵਧਾ ਕੇ 23,500 ਕਰ ਦਿੱਤੀ ਗਈ ਹੈ।
ਇਸ ਕੈਟਾਗਰੀ ‘ਚ 1036 ਮੁਲਾਜ਼ਮਾਂ ਦੀ IEV ਵਲੰਟੀਅਰਾਂ ਦੀ ਤਨਖਾਹ 5500 ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜਿੰਨੀਆਂ ਵੀ ਛੁੱਟੀਆਂ ਹੁੰਦੀਆਂ ਸਨ ਉਨ੍ਹਾਂ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਛੁੱਟੀਆਂ ਵਿਚ ਵੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਜਣੇਪਾ ਛੁੱਟੀਆਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਹਰ ਸਾਲ ਇਨ੍ਹਾਂ ਦੀ ਤਨਖਾਹ-ਭੱਤਿਆਂ ਵਿਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ ਅਤੇ ਨੌਕਰੀ ਕਰਨ ਦੀ ਉਮਰ 58 ਸਾਲ ਤਕ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.