Breaking NewsD5 specialNewsPunjabTop News

ਸੁਮੇਧ ਸੈਣੀ ਸਮੇਤ ਉਮਰਾਨੰਗਲ ਦੀ ਮੰਗ ‘ਤੇ ਸੁਣਵਾਈ ਹੋਰ ਬੈਂਚ ਨੂੰ ਰੈਫਰ

ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਕੇਸ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਆਪਣੇ ਖਿਲਾਫ਼ ਦਰਜ ਚਾਰਜਸ਼ੀਟ ਰੱਦ ਕਰਨ ਦੇ ਮਾਮਲੇ ‘ਚ ਜੋ ਮੰਗ ਦਰਜ ਕੀਤੀ ਹੈ, ਉਸ ‘ਤੇ ਜਸਟਿਸ ਐਚਐਸ ਮਦਾਨ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਦੀ ਮੰਗ ਹੋਰ ਬੈਂਚ ਨੂੰ ਰੈਫਰ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਹੁਣ ਚੀਫ ਜਸਟਿਸ ਦੇ ਆਦੇਸ਼ਾਂ ਨਾਲ ਹਾਈਕੋਰਟ ਦੇ ਹੋਰ ਜੱਜ ਇਸ ਮੰਗ ‘ਤੇ ਸੁਣਵਾਈ ਕਰਨਗੇ।

🔴LIVE : ਕਿਸਾਨਾਂ ਦਾ ਇਕੱਠ ਦੇਖ ਝੁਕੀ ਖੱਟਰ ਸਰਕਾਰ ! ਰਾਤੋ ਰਾਤ ਕੀਤੇ ਕਈ ਐਲਾਨ!

ਦੱਸ ਦਈਏ ਕਿ ਸੈਣੀ ਨੇ ਹਾਈਕੋਰਟ ‘ਚ ਦਰਜ ਆਪਣੀ ਮੰਗ ‘ਚ ਕਿਹਾ ਕਿ ਇਸ ਮਾਮਲੇ ‘ਚ 21 ਅਕਤੂਬਰ 2015 ‘ਚ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ‘ਚ 5 ਸਾਲਾਂ ਤੱਕ ਕੀਤੀ ਗਈ ਜਾਂਚ ‘ਚ ਉਨ੍ਹਾਂ ਦੇ ਖਿਲਾਫ ਕੁਝ ਵੀ ਸਾਹਮਣੇ ਨਹੀਂ ਆਇਆ ਸੀ ਪਰ ਰਾਜਨੀਤਿਕ ਰੰਜਿਸ਼ ਦੇ ਤਹਿਤ ਬਾਅਦ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਕਰ ਦਿੱਤਾ ਗਿਆ। ਉਨ੍ਹਾਂ ਦੇ ਖਿਲਾਫ 5 ਸਾਲਾਂ ਬਾਅਦ ਇਹ ਚਾਰਜਸ਼ੀਟ ਦਰਜ ਕੀਤੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਨਿਰਾਧਾਰ ਹੈ। ਲਿਹਾਜ਼ਾ ਇਸਨੂੰ ਰੱਦ ਕੀਤੇ ਜਾਣ ਦੀ ਸੈਣੀ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ।

ਮਾਨ ਦੇ CM ਫੇਸ ਬਣਨ ‘ਤੇ ਪਾਰਟੀ ਨੂੰ ਨੁਕਸਾਨ ਜਾਂ ਫਾਇਦਾ? D5 Channel Punjabi

ਸੈਣੀ ਦੀ ਇਸ ਮੰਗ ‘ਤੇ ਹਾਈਕੋਰਟ ਨੇ ਕਿਹਾ ਸੀ ਕਿ ਇਸੇ ਤਰ੍ਹਾਂ ਦੀ ਮੰਗ ਨੂੰ ਲੈ ਕੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਸਿੰਘ ਨੇ ਵੀ ਹਾਈਕੋਰਟ ‘ਚ ਯਾਚਿਕਾਵਾਂ ਦਰਜ ਕੀਤੀਆਂ ਹੋਈਆਂ ਹਨ। ਅਜਿਹੇ ‘ਚ ਹਾਈਕੋਰਟ ਨੇ ਇਨ੍ਹਾਂ ਸਾਰੀਆਂ ਯਾਚਿਕਾਵਾਂ ‘ਤੇ ਇਕੱਠੇ ਸੁਣਵਾਈ ਕੀਤੇ ਜਾਣ ਦੇ ਆਦੇਸ਼ ਦਿੱਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button