Breaking NewsD5 specialNewsPunjabTop News

ਸੁਮੇਧ ਸੈਣੀ ਨੇ ਆਪਣੇ ਖਿਲਾਫ ਦਰਜ ਚਾਰਜਸ਼ੀਟ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ  :  ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਐਸਆਈਟੀ ਨੇ ਜੋ ਚਾਰਜਸ਼ੀਟ ਦਾਖਲ ਕੀਤੀ ਹੈ, ਉਸਨੂੰ ਰੱਦ ਕੀਤੇ ਜਾਣ ਅਤੇ ਇਸ ਚਾਰਜਸ਼ੀਟ ਨੂੰ ਚੁਣੌਤੀ ਦਿੰਦੇ ਹੋਏ ਸੈਣੀ ਨੇ ਹੁਣ ਹਾਈਕੋਰਟ ‘ਚ ਮੰਗ ਦਰਜ ਕਰ ਦਿੱਤੀ ਹੈ। ਜਸਟਿਸ ਮੀਨਾਕਸ਼ੀ ਆਈ ਮੇਹਤਾ ਨੇ ਸੈਣੀ ਦੀ ਇਸ ਮੰਗ ‘ਤੇ ਬਿਨ੍ਹਾਂ ਕੋਈ ਨੋਟਿਸ ਜਾਰੀ ਕੀਤੇ ਸੁਣਵਾਈ 1 ਫਰਵਰੀ ਲਈ ਮੁਲਤਵੀ ਕਰ ਦਿੱਤੀ ਹੈ।

ਲਓ ਪੰਧੇਰ ਨੇ ਦੱਸਿਆ ਲਾਲ ਕਿਲ੍ਹੇ ਦਾ ਸਾਰਾ ਸੱਚ!ਜਥੇਬੰਦੀਆਂ ਨੂੰ ਦਿੱਤਾ ਸਿੱਧਾ ਜਵਾਬ?

ਸੈਣੀ ਦੇ ਐਡਵੋਕੇਟ ਨੇ ਹਾਈਕੋਰਟ ਨੂੰ ਦੱਸਿਆ ਕਿ ਕੁਝ ਇਸੇ ਤਰ੍ਹਾਂ ਦੀ ਮੰਗ ਨੂੰ ਲੈ ਕੇ ਆਈਜੀ ਪਰਮਰਾਜ ਸਿੰਘ  ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਸਿੰਘ ਨੇ ਵੀ ਪਟੀਸ਼ਨਾਂ ਦਰਜ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੀ ਜਸਟਿਸ ਗਿਰੀਸ਼ ਅਗਨੀਹੋਤਰੀ ਦੀ ਬੈਂਚ ‘ਚ ਸੁਣਵਾਈ ਚੱਲ ਰਹੀ ਹੈ ਅਤੇ ਉਨ੍ਹਾਂ ਦੋਵਾਂ ਪਟੀਸ਼ਨਾਂ ‘ਤੇ 1 ਫਰਵਰੀ ਨੂੰ ਸੁਣਵਾਈ ਹੋਣੀ ਹੈ। ਅਜਿਹੇ ‘ਚ ਸੈਣੀ ਦੀ ਇਸ ਮੰਗ ‘ਤੇ ਵੀ ਉਨ੍ਹਾਂ ਦੋਵਾਂ ਪਟੀਸ਼ਨਾਂ ਦੇ ਨਾਲ ਹੀ ਸੁਣਵਾਈ ਕੀਤਾ ਜਾਣਾ ਤੈਅ ਕੀਤਾ ਜਾਵੇ।

26 ਜਨਵਰੀ ਨੂੰ ਚੱਲੀ ਗੋਲੀ ਦਾ ਸੱਚ ਆਇਆ ਬਾਹਰ!ਸ਼ਹੀਦ ਹੋਏ ਕਿਸਾਨ ਦੇ ਦਾਦੇ ਦੇ ਖੁਲਾਸੇ!ਪੋਸਟਮਾਰਟ ਦੀ ਰਿਪੋਰਟ ਆਈ ਸਾਹਮਣੇ

ਹਾਈਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਸੈਣੀ  ਦੀ ਇਸ ਮੰਗ ‘ਤੇ ਦੋਵਾਂ ਹੋਰ ਪਟੀਸਨਾਂ ਦੇ ਨਾਲ 1 ਫਰਵਰੀ ਨੂੰ ਸੁਣਵਾਈ ਤੈਅ ਕਰ ਦਿੱਤੀ ਹੈ। ਸੈਣੀ ਨੇ ਆਪਣੀ ਮੰਗ ‘ਚ ਕਿਹਾ ਕਿ ਇਸ ਮਾਮਲੇ ‘ਚ 21 ਅਕਤੂਬਰ 2015 ‘ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ‘ਚ 5 ਸਾਲਾਂ ਤੱਕ ਕੀਤੀ ਗਈ ਜਾਂਚ ‘ਚ ਉਨ੍ਹਾਂ ਦੇ ਖਿਲਾਫ ਕੁਝ ਵੀ ਸਾਹਮਣੇ ਨਹੀਂ ਆਇਆ ਸੀ ਪਰ ਰਾਜਨੀਤਿਕ ਰੰਜਿਸ਼  ਦੇ ਤਹਿਤ ਬਾਅਦ ‘ਚ ਇਸ ਮਾਮਲੇ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਕਰ ਦਿੱਤਾ ਗਿਆ। ਹੁਣੇ ਹਾਲ ਹੀ ‘ਚ ਉਨ੍ਹਾਂ ਦੇ  ਖਿਲਾਫ 5 ਸਾਲਾਂ ਬਾਅਦ ਇਹ ਚਾਰਜਸ਼ੀਟ ਦਰਜ ਕੀਤੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਵਿਅਰਥ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button