ਸੁਮੇਧ ਸੈਣੀ ਕੇਸ ‘ਚ ਸਾਬਕਾ ਇੰਸਪੈਕਟਰ ਕੰਵਲ ਇੰਦਰਪਾਲ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ
ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਕੇਸ ਮਾਮਲੇ ‘ਚ ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਕੰਵਲ ਇੰਦਰਪਾਲ ਸਿੰਘ ਦੀ ਅਪੀਲ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਦਰਅਸਲ ਕੰਵਲ ਇੰਦਰਪਾਲ ਸਿੰਘ ਨੇ ਮੋਹਾਲੀ ਅਦਾਲਤ ‘ਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਖਿਲਾਫ ਵਾਰੰਟ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਇਹ ਅਪੀਲ ਰੱਦ ਕਰ ਦਿੱਤੀ ਹੈ।
🔴LIVE | ਹਰਿਆਣਾ ਬਾਰਡਰ ਟੱਪੇ ਕਿਸਾਨ ? ਦੇਖੋ ਸਿੱਧਾ Live
ਤੁਹਾਨੂੰ ਦਈਏ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਸੁਮੇਧ ਸੈਣੀ ਨੂੰ ਸੈਕਟਰ 17 ਦੇ ਥਾਣੇ ‘ਚ ਰੱਖਿਆ ਗਿਆ ਸੀ ਅਤੇ ਉਸ ਸਮੇਂ ਕੰਵਲ ਇੰਦਰਪਾਲ ਸਿੰਘ ਉਸ ਸਮੇਂ ਥਾਣੇ ਦੇ SHO ਤੈਨਾਤ ਸਨ। ਇਸ ਮਾਮਲੇ ਤੋਂ ਬਾਅਦ ਕੰਵਲ ਇੰਦਰਪਾਲ ਸਿੰਘ ਵਿਦੇਸ਼ ਚਲਾ ਗਿਆ ਸੀ ਅਤੇ ਅਦਾਲਤ ਨੇ ਉਸਦੀ ਗਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਸਨ ਪਰ ਹੁਣ ਸਾਬਕਾ ਇੰਸਪੈਕਟਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਅਤੇ ਸੁਮੇਧ ਸੈਣੀ ਦੇ ਨਾਲ – ਨਾਲ ਸਾਬਕਾ ਇੰਸਪੈਕਟਰ ਦੀਆਂ ਵੀ ਮੁਸ਼ਕਿਲਾਂ ‘ਚ ਵਾਧਾ ਹੋ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.