IndiaTop News

ਸੁਪਰੀਮ ਕੋਰਟ ਨੇ ਬਲਾਤਕਾਰੀਆਂ ਦੀ ਮੌਤ ਸਜ਼ਾ ਰੱਦ ਕਰ ਕੀਤਾ ਬਰੀ

ਸੁਪਰੀਮ ਕੋਰਟ ਨੇ 2012 ਵਿਚ ਦਿੱਲੀ ਦੇ ਛਾਵਲਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਤਿੰਨ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਨੂੰ ਦਿੱਲੀ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਦੇ ਛਾਵਲਾ ਇਲਾਕੇ ਤੋਂ ਅਗਵਾ ਕਰਨ ਤੋਂ ਬਾਅਦ ਪੀੜਤਾ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਹਰਿਆਣਾ ਦੇ ਇਕ ਪਿੰਡ ਦੇ ਖੇਤਾਂ ‘ਚੋਂ ਮਿਲੀ ਸੀ। ਇਸ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਇਹ ਸੱਟਾਂ ਕਾਰ ਦੇ ਔਜ਼ਾਰਾਂ ਅਤੇ ਹੋਰ ਵਸਤੂਆਂ ਦੇ ਹਮਲੇ ਕਾਰਨ ਹੋਈਆਂ ਹਨਬਲਾਤਕਾਰ ਤੋਂ ਬਾਅਦ ਪੀੜਤਾ ਦੀਆਂ ਅੱਖਾਂ ‘ਚ ਤੇਜ਼ਾਬ ਪਾ ਦਿੱਤਾ। ਦੋਸ਼ ਲੱਗੇ ਸਨ ਕਿ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਉਸ ਦੇ ਗੁਪਤ ਅੰਗ ‘ਚ ਪਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਮਰਨ ਲਈ ਉੱਥੇ ਹੀ ਛੱਡ ਦਿੱਤਾ ਗਿਆ। ਇਸ ਸਬੰਧੀ ਦਿੱਲੀ ਦੇ ਛਾਵਲਾ (ਨਜਫਗੜ੍ਹ) ਥਾਣੇ ਦੇ ਬਾਹਰੀ ਇਲਾਕੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਘਟਨਾ ਨਿਰਭਯਾ ਬਲਾਤਕਾਰ ਮਾਮਲੇ ਤੋਂ ਕੁਝ ਮਹੀਨੇ ਪਹਿਲਾਂ ਦੀ ਹੈ।ਦਿੱਲੀ ਦੀ ਇਕ ਅਦਾਲਤ ਨੇ 2012 ਵਿਚ ਇੱਕ 19 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ ਵਿੱਚ ਫਰਵਰੀ 2014 ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button