Breaking NewsD5 specialNewsPoliticsPress ReleasePunjabTop News

ਜਾਖੜ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਕੋਈ ਹੈਰਾਨੀ ਨਹੀਂ, ਲੰਬੇ ਵਕਤ ਤੋਂ ਭਾਜਪਾ ਦੇ ਹੱਥਾਂ ‘ਚ ਖੇਡ ਰਹੇ ਸਨ ਜਾਖੜ: ਵੜਿੰਗ

ਚੰਡੀਗਡ਼੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੈਰਾਨੀ ਨਹੀਂ ਜ਼ਾਹਿਰ ਕੀਤੀ ਹੈ, ਕਿਉਂਕਿ ਉਹ ਲੰਬੇ ਵਕਤ ਤੋਂ ਭਾਜਪਾ ਦੇ ਹੱਥਾਂ ਚ ਖੇਡ ਰਹੇ ਸਨ। ਇੱਥੇ ਜਾਰੀ ਇਕ ਬਿਆਨ ਚ ਵੜਿੰਗ ਨੇ ਕਿਹਾ ਕਿ ਜਾਖੜ ਨੇ ਉਦੋਂ ਤੋਂ ਭਾਜਪਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਉਹ ਕਾਂਗਰਸ ਚ ਸਨ ਅਤੇ ਅੱਜ ਹੋਈ ਉਨ੍ਹਾਂ ਦੀ ਜੁਆਇਨਿੰਗ ਸਿਰਫ਼ ਇੱਕ ਰਸਮ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਪਾਰਟੀ ਬਣ ਕੇ ਉੱਭਰੇਗੀ, ਕਿਉਂਕਿ ਪਾਰਟੀ ਤੋਂ ਵੱਡਾ ਕੋਈ ਵਿਅਕਤੀ ਨਹੀਂ ਹੁੰਦਾ। ਜੇਕਰ ਕੋਈ ਸੋਚਦਾ ਹੈ ਕਿ ਕਾਂਗਰਸ ਕਮਜ਼ੋਰ ਹੋ ਜਾਵੇਗੀ, ਤਾਂ ਇਹ ਉਸ ਦੀ ਬਹੁਤ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਕਈ ਆਗੂ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਪਾਰਟੀ ਹਮੇਸ਼ਾ ਮਜ਼ਬੂਤੀ ਨਾਲ ਖੜ੍ਹੀ ਰਹਿੰਦੀ ਹੈ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਖੜ 2022 ਦੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਦੇ ਹਿੰਦੂਤਵ ਦੇ ਏਜੰਡੇ ਦੀ ਬੋਲੀ ਬੋਲਦੇ ਹੋਏ, ਪਾਰਟੀ ਨੂੰ ਕਾਫੀ ਨੁਕਸਾਨ ਪੁੱਜਾ ਚੁੱਕੇ ਹਨ।

ਨਹੀਂ ਤਾਂ, ਉਨ੍ਹਾਂ ਲਈ ਚੋਣਾਂ ਵੇਲੇ ‘ਹਿੰਦੂ’ ਦਾ ਮੁੱਦਾ ਚੁੱਕਣ ਦਾ ਕੋਈ ਕਾਰਨ ਨਹੀਂ ਸੀ ਅਤੇ ਉਨ੍ਹਾਂ ਨੇ ਸਿਰਫ਼ ਭਾਜਪਾ ਦੀ ਮਦਦ ਕਰਨ ਵਾਸਤੇ ਅਜਿਹਾ ਕੀਤਾ। ਵੜਿੰਗ ਨੇ ਦੋਸ਼ ਲਗਾਇਆ ਕਿ ਜਾਖੜ ਨੇ ਸਿਰਫ਼ ਕਾਂਗਰਸ ਪਾਰਟੀ ਨੂੰ ਨਹੀਂ ਨੁਕਸਾਨ ਪਹੁੰਚਾਇਆ, ਸਗੋਂ ਉਨ੍ਹਾਂ ਨੇ ਆਪਣੀ ਧਰਮ ਨਿਰਪੱਖ ਵਿਰਾਸਤ ਨੂੰ ਵੀ ਧੋਖਾ ਦਿੱਤਾ ਹੈ, ਜਿਸਦਾ ਉਹ ਹੁਣ ਤਕ ਢੰਡੋਰਾ ਪਿੱਟਦੇ ਹਨ। ਸਿਰਫ਼ ਕਾਂਗਰਸ ਪਾਰਟੀ ਹੀ ਰਹੀ, ਸਗੋਂ ਪੰਜਾਬ ਦੇ ਲੋਕ ਵੀ ਜਾਖੜ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਧਰਮ ਨਿਰਪੱਖ ਵਿਚਾਰਾਂ ਨੂੰ ਕੀ ਹੋਇਆ, ਜਿਨ੍ਹਾਂ ਨੂੰ ਉਹ ਹੁਣ ਤਕ ਸੰਜੋਅ ਕੇ ਰੱਖੇ ਹੋਏ ਸਨ।

ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨੇ ਨਾ ਸਿਰਫ਼ ਸੰਪਰਦਾਇਕ ਮੁੱਦੇ ਨੂੰ ਚੁੱਕਿਆ, ਸਗੋਂ ਉਨ੍ਹਾਂ ਨੇ ਪਾਰਟੀ ਦੇ ਦੂਸਰੇ ਸਾਥੀਆਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਨ੍ਹਾਂ ਕਾਰਨ ਪਾਰਟੀ ਨੂੰ ਚੋਣਾਂ ਚ ਭਾਰੀ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹੈਰਾਨ ਸਾਂ ਕਿ ਕਿਉਂ ਜਾਖੜ ਸਾਹਿਬ ਇਸ ਤਰ੍ਹਾਂ ਬੋਲ ਰਹੇ ਹਨ, ਪਰ ਹੁਣ ਬਿੱਲੀ ਥੈਲੇ ਚੋਂ ਬਾਹਰ ਆ ਚੁੱਕੀ ਹੈ ਅਤੇ ਸਾਨੂੰ ਜਵਾਬ ਮਿਲ ਚੁੱਕੇ ਹਨ ਕਿ ਲਗਾਤਾਰ ਪਾਰਟੀ ਵਿਰੁੱਧ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਪਿੱਛੇ ਕੀ ਕਾਰਨ ਸੀ, ਜਿਸ ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਕਿੰਨਾ ਕੁਝ ਦਿੱਤਾ।

ਵੜਿੰਗ ਨੇ ਇਕ ਹੋਰ ਸ਼ਬਦ ਜੋੜਦਿਆਂ, ਕਿਹਾ ਕਿ ਜਾਖੜ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਅਤੇ ਉਹ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਬੀਤੇ 50 ਸਾਲਾਂ ਦੌਰਾਨ ਕਾਂਗਰਸ ਪਾਰਟੀ ਲਈ ਕੀ ਕੀਤਾ ਤੇ ਪਾਰਟੀ ਨੂੰ ਉਨ੍ਹਾਂ ਕਾਰਨ ਕੀ ਨੁਕਸਾਨ ਸਹਿਣਾ ਪਿਆ, ਜਿਸਦੇ ਕਈ ਆਗੂ ਸਿਰਫ਼ ਉਨ੍ਹਾਂ ਦੇ ਕਾਰਨ ਹੀ ਪਾਰਟੀ ਛੱਡ ਕੇ ਚਲੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button