EntertainmentTop News

ਸੁਨੀਲ ਸ਼ੈੱਟੀ ਨੇ ਜਿਸਮ ਫਰੋਸ਼ੀ ਦੇ ਧੰਦੇ ਵੱਲ ਧੱਕੀਆਂ ਔਰਤਾਂ ਦੀ ਮਦਦ ਕਰ ਕਰਾਈ ਘਰ ਵਾਪਸੀ

ਸੁਨੀਲ ਸ਼ੈੱਟੀਨੇ ਨੇਪਾਲ ਦੀਆਂ ਕਈ ਔਰਤਾਂ ਕਈ ਔਰਤਾਂ ਦੀ ਮਦਦ ਕੀਤੀ ਸੀ, ਜਿਨ੍ਹਾਂ ਨੂੰ ਜ਼ਬਰਦਸਤੀ ਜਿਸਮ ਫਰੋਸ਼ੀ ਦੇ ਧੰਦੇ ਵੱਲ ਧਕੇਲਿਆ ਗਿਆ ਸੀ। ਸੁਨੀਲ ਨੇ ਪੁਲਿਸ, ਸਮਾਜ ਸੇਵੀਆਂ ਅਤੇ ਆਪਣੀ ਸੱਸ ਦੀ ਮਦਦ ਨਾਲ ਉਨ੍ਹਾਂ ਦੀ ਘਰ ਵਾਪਸੀ ਦਾ ਇੰਤਜ਼ਾਮ ਕੀਤਾ।ਸੁਨੀਲ ਸ਼ੈੱਟੀ ਨੇ ਕਿਹਾ ਕਿ ਇਸ ਘਟਨਾ ‘ਤੇ ਫਿਲਮ ਬਣ ਸਕਦੀ ਹੈ। ਇੱਥੋਂ ਤੱਕ ਕਿ ਸੁਨੀਲ ਸ਼ੈਟੀ ਨੇ ਇੱਕ ਸਫਲਤਾ ਦਾ ਕਰੈਡਿਟ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਅਪਰੇਸ਼ਨ ਨੂੰ ਪੂਰਾ ਕਰਨ ;ਚ ਬਹੁਤ ਲੋਕਾਂ ਨੇ ਮੇਹਨਤ ਕੀਤੀ ਹੈ। ਇੱਥੇ ਪੈਸੇ ਨਾਲੋਂ ਕਿਸੇ ਦੀ ਜ਼ਿੰਦਗੀ ਜ਼ਿਆਦਾ ਮਾਇਣੇ ਰੱਖਦੀ ਸੀ। ਮੇਰੀ ਸੱਸ ਨੇ ‘ਸੇਵ ਦ ਚਿਲਡਰਨ’ ਨਾਮਕ NGO ਸ਼ੁਰੂ ਕੀਤੀ ਅਤੇ ਇਹ ਅੱਜ ਵੀ ਸਰਗਰਮ ਹੈ।” ਅਸੀਂ ਸਾਰੇ ਇਸ ਵਿੱਚ ਸ਼ਾਮਲ ਹਾਂ। ਪ੍ਰੇਰਣਾ ਮੇਰੀ ਸੱਸ ਤੋਂ ਮਿਲਦੀ ਹੈ। ਉਹੀ ਸੀ ਜਿਸ ਨੇ ਕੁੜੀਆਂ ਨੂੰ ਬਚਾਉਣ ਅਤੇ ਮਾਫੀਆ ਤੋਂ ਦੁਸ਼ਮਣੀ ਲੈਣ ਦਾ ਜੋਖਮ ਲੈਣ ਦਾ ਫੈਸਲਾ ਕੀਤਾ। ਸੁਨੀਲ ਸ਼ੈੱਟੀ ਨੇ ਮੰਨਿਆ ਕਿ ਜਿਨ੍ਹਾਂ ਔਰਤਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਨੂੰ ਸ਼ਾਇਦ ਉਸਦਾ ਨਾਂ ਯਾਦ ਸੀ ਕਿਉਂਕਿ ਮੈਂ ਇੱਕ ਅਦਾਕਾਰ ਹਾਂ। ਉਨ੍ਹਾਂ ਨੇ ਕਿਹਾ, “ਪਰ ਮਿਹਨਤ ਬਹੁਤ ਸਾਰੇ ਲੋਕਾਂ ਦੀ ਸੀ। ਪੈਸੇ ਤੋਂ ਵੱਧ ਕੇ ਅਸੀਂ ਆਪਣਾ ਦਿਲ ਦਿਖਾਇਆ ਹੈ ਕਿ ਅਸੀਂ ਬੱਚਿਆਂ ਦੀ ਮਦਦ ਕਰਾਂਗੇ ਅਤੇ ਇੰਨੇ ਵੱਡੇ ਮਾਫੀਆ ਵਿਰੁੱਧ ਲੜਾਂਗੇ। ਪਰ ਬਹੁਤ ਸਾਰੇ ਲੋਕਾਂ ਨੇ ਸਖ਼ਤ ਮਿਹਨਤ ਕੀਤੀ। ਪੈਸੇ ਤੋਂ ਵੱਧ, ਅਸੀਂ ਸਾਰਿਆਂ ਨੇ ਇਨ੍ਹਾਂ ਔਰਤਾਂ ਦੀ ਮਦਦ ਕਰਨ ਅਤੇ ਮਾਫੀਆ ਨੂੰ ਬਦਨਾਮ ਕਰਨ ਦੀ ਹਿੰਮਤ ਦਿਖਾਈ।ਸੁਨੀਲ ਸ਼ੈਟੀ ਨੇ ਦੱਸਿਆ ਕਿ ਇਹ ਘਟਨਾ ਕਦੇ ਵੀ ਮੀਡੀਆ ਸਾਹਮਣੇ ਨਹੀਂ ਆਈ। ਕਿਉਂਕਿ ਬਚਾਅ ਕਾਰਜ ਵਿੱਚ ਸ਼ਾਮਲ ਹਰ ਵਿਅਕਤੀ ਨੇ ਬਚਾਈਆਂ ਗਈਆਂ ਲੜਕੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ। ਸ਼ੈਟੀ ਨੇ ਦੱਸਿਆ,ਅਸੀਂ ਆਪਣੀ ਵਡਿਆਈ ਨਹੀਂ ਕਰਨਾ ਚਾਹੁੰਦੇ ਸੀ। ਇਹ ਠੀਕ ਨਹੀਂ ਸੀ ਕਿਉਂਕਿ ਇਸ ਵਿੱਚ ਕੁੜੀਆਂ ਸ਼ਾਮਲ ਸਨ। ਇਸ ਦੇ ਲਈ ਲੋਅ ਪ੍ਰੋਫਾਈਲ ਓਪਰੇਸ਼ਨ ਕੀਤੇ ਜਾਣ ਦੀ ਲੋੜ ਸੀ, ਇਹ ਇਸ ਤਰ੍ਹਾਂ ਹੀ ਹੋਇਆ। ਜਿਸ ਕਾਰਨ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button