Breaking NewsD5 specialEntertainmentNewsPunjab

ਸੁਣੋ ਗਾਇਕ ਪ੍ਰੀਤ ਹਰਪਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਿਹਾ

ਬਟਾਲਾ : ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਸੋਸ਼ਲ ਮੀਡੀਆ ‘ਤੇ ਪਾਏ ਗਏ ਆਪਣੇ ਨਵੇਂ ਗੀਤ ਨਾਲ ਬਵਾਲ ਮਚ ਗਿਆ ਹੈ। ਪ੍ਰੀਤ ਹਰਪਾਲ ਨੇ ਟਿਕਟਾਕ ‘ਤੇ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਹਰਪਾਲ ਕੋਰੋਨਾ ਵਾਇਰਸ ‘ਤੇ ਆਪਣਾ ਗੀਤ, ‘ਨਵੀਂ ਭਸੂੜੀ’ ਗਾਉਂਦੇ ਦਿਖਾਈ ਦੇ ਰਹੇ ਹਨ। ਹਰਪਾਲ ਦੇ ਇਸ ਗੀਤ ‘ਤੇ ਸਿੱਖ ਸੰਗਠਨਾਂ ਨੇ ਸਖਤ ਇਤਰਾਜ ਜਤਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਿਤੰਪਾਲ ਸਿੰਘ ਭਾਟੀਆ ਨੇ ਸੰਯੁਕਤ ਬਿਆਨ ਜਾਰੀ ਕਰਕੇ ਪ੍ਰੀਤ ਹਰਪਾਲ ਦੀ ਕੜੀ ਨਿੰਦਾ ਕੀਤੀ ਹੈ।

ਵਿਵਾਦਿਤ Song ਤੋਂ ਬਾਅਦ Singer Preet Harpal ਦਾ ਸਪੱਸ਼ਟੀਕਰਨ, ਗ਼ਲਤੀ ਆਪਣੀ, ਗੁੱਸਾ ਚੈੱਨਲਾਂ ‘ਤੇ

ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਕੁਝ ਪੰਜਾਬੀ ਗਾਇਕ ਆਪਣੀ ਗਾਇਕੀ ਚਮਕਾਉਣ ਲਈ ਮਰਿਆਦਾ ਦੀਆਂ ਸਾਰੀਆਂ ਸੀਮਾਵਾਂ ਟੱਪ ਰਹੇ ਹਨ। ਉਨ੍ਹਾਂ ਨੇ ਪ੍ਰੀਤ ਹਰਪਾਲ ਨੂੰ ਸਖਤ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜ਼ਲਦ ਪ੍ਰੀਤ ਹਰਪਾਲ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਨਾ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਮਾਫੀ ਨਾ ਮੰਗੀ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button