NewsBreaking NewsD5 specialIndiaPoliticsPunjab

ਸੁਖਪਾਲ ਖਹਿਰਾ ਨੇ ਗੁੱਸੇ ‘ਚ ਦਿੱਤੀ ਧਮਕੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਸੋਮਵਾਰ ਨੂੰ ਇੱਥੇ 3 ਮੈਂਬਰੀ ਡਿਸਪਲਨਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ, ਜਿਸ ‘ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅਤੇ ਮਾਨਸਾ ਤੋਂ ਪੀ. ਏ. ਸੀ. ਦੀ ਮੈਂਬਰ ਕਰਮਜੀਤ ਕੌਰ ਸ਼ਾਮਲ ਹਨ। ਕੰਵਰ ਸੰਧੂ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ।

Read Also ‘ਆਪ’ ਨੇ ਸਸਪੈਂਡ ਕੀਤੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ

ਇਸ ਤੋਂ ਇਲਾਵਾ ਖਹਿਰਾ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲਧਿਆਣਾ ਦੇ ਵਾਈਸ ਚਾਂਸਲਰ ਕੇ. ਐੱਸ. ਔਲਖ ਨੂੰ ਲੋਕ ਆਯੁਕਤ ਐਲਾਨਿਆ ਗਿਆ ਹੈ ਜੋ ‘ਆਪ’ ਦੀ 22 ਕੋਰ ਕਮੇਟੀ ਨੂੰ ‘ਸ਼ੋਅ ਕਾਜ਼ ਨੋਟਿਸ’ ਜਾਰੀ ਕਰਨਗੇ ਅਤੇ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਪੂਰੀ ਬਣਦੀ ਕਾਰਵਾਈ ਉਨ੍ਹਾਂ ‘ਤੇ ਕੀਤੀ ਜਾਵੇਗੀ। ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਨੇ ਤਾਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮੁਅੱਤਲ ਕਰ ਦਿੱਤਾ ਪਰ ਇਸ ਕਮੇਟੀ ਨਾਲ ਸੰਵਿਧਾਨਿਕ ਤੌਰ ‘ਤੇ ਉਹ ‘ਆਪ’ ਨੂੰ ਮੁਅੱਤਲ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button