Breaking NewsD5 specialIndiaNewsPoliticsPunjab

ਸੁਖਪਾਲ ਖਹਿਰਾ ਦੇ ਸਕਦੇ ਨੇ ਅਸਤੀਫ਼ਾ?

ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਲੋਕ ਸਭਾ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜੇਕਰ ਸੁਖਪਾਲ ਖਹਿਰਾ ਚਾਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਵਿੱਚ, ਇਸ ਉੱਤੇ ਵਿਚਾਰ ਕੀਤਾ ਜਾਵੇਗਾ। ਦੱਸ ਦਈਏ ਕਿ ਤਾਲਮੇਲ ਕਮੇਟੀ ਵੀ ਖਹਿਰਾ ਧੜੇ ਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਭਗਵੰਤ ਮਾਨ ਖ਼ੁਦ ਆਪ ਕੰਵਰ ਸੰਧੂ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਸਭ ਕੁਝ ਠੀਕ ਠਾਕ ਦੱਸਿਆ ਜਾ ਰਿਹਾ ਸੀ ਪਰ ਸੁਖਪਾਲ ਖਹਿਰਾ ਨੇ ਅਗਲੇ ਹੀ ਦਿਨ ਬਿਆਨ ਦਾਗ ਕੇ ਤਾਲਮੇਲ ਨੂੰ ਹਿਲਾ ਕੇ ਰੱਖ ਦਿੱਤਾ।

Read Also ਸੁਖਪਾਲ ਖਹਿਰਾ ਨੇ ਬਣਾਈ ਨਵੀਂ ਪਾਰਟੀ ?

ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਪੱਤਰ ਜਾਰੀ ਕਰਕੇ ਖਹਿਰਾ ਨੂੰ ਅਪੀਲ ਤੇ ਦਲੀਲ ਨਾਲ ਜਵਾਬ ਦੇਣਾ ਪਿਆ। ਇਸ ਤਮਾਮ ਘਟਨਾਕ੍ਰਮ ‘ਚ ਹੁਣ ਖਹਿਰਾ ਨੂੰ ਲੋਕ ਸਭਾ ਟਿਕਟ ਦਾ ਆਫ਼ਰ ਦਿੱਤਾ ਗਿਆ ਹੈ। ਜਿਸ ਤੋਂ ਚਰਚਾ ਇਹ ਹੋ ਰਹੀ ਹੈ ਕਿ ਇਹ ਟਿਕਟ ਪਟਿਆਲਾ ਜਾਂ ਅੰਮ੍ਰਿਤਸਰ ਤੋਂ ਹੋਵੇਗੀ। ਓਧਰ ਖਹਿਰਾ ਇਸ ਮੰਗ `ਤੇ ਰਾਜ਼ੀ ਹੁੰਦੇ ਨੇ ਜਾਂ ਨਹੀਂ ਇਸ ਬਾਰੇ ਤਾਂ ਕੁਝ ਕਿਹਾ ਨੀਂ ਜਾ ਸਕਦਾ ਪਰ ਏਨਾ ਜ਼ਰੂਰ ਹੈ ਕਿ ਖਹਿਰਾ ਨੂੰ ਦਿੱਲੀ ਭੇਜਣ ਦੀ ਤਿਆਰੀ ਕਰਕੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ‘ਚ ਸਿਆਸੀ ਪੱਤਾ ਖੇਡਣਾ ਚਾਹੁੰਦੀ ਹੈ। ਖੈਰ, ਹੁਣ ਲੋਕ ਸਭਾ ਟਿਕਟ ਦਾ ਤੀਰ ਨਿਸ਼ਾਨੇ ‘ਤੇ ਲੱਗਦਾ ਹੈ ਜਾਂ ਨਹੀਂ ਇਸ ਉੱਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button