Breaking NewsD5 specialIndiaNewsPoliticsPunjab

ਸੁਖਦੇਵ ਸਿੰਘ ਢੀਂਡਸਾ ਤੇ ਗੋਬਿੰਦ ਸਿੰਘ ਲੌਂਗੋਵਾਲ ਵਿਚਾਲੇ ਖੜਕੀ | ਇਕ ਦੂਜੇ ਦੇ ਘਪਲੇ ਦੱਸਣ ਲੱਗੇ!

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੇ ਲਗਾਤਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਢੀਂਡਸਾ ਐਸਜੀਪੀਸੀ ਦੇ ਬਹਾਨੇ ਵੀ ਬਾਦਲਾਂ ਨੂੰ ਘੇਰ ਚੁੱਕੇ ਹਨ। ਬੀਤੇ ਦਿਨੀਂ ਸੰਗਰੂਰ ਵਿਖੇ ਸੁਖਦੇਵ ਢੀਂਡਸਾ ਨੇ ਐਸਜੀਪੀਸੀ ਫੰਡਾਂ ‘ਚ ਵੱਡਾ ਘਪਲਾ ਹੋਣ ਦੇ ਇਲਜ਼ਾਮ ਲਗਾਏ ਸਨ। ਜਿਹਨਾਂ ਨੂੰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

Sukhdev Dhindsa ਤੇ Gobind Singh Longowal ਵਿਚਾਲੇ ਖੜਕੀ | ਇਕ ਦੂਜੇ ਦੇ ਘਪਲੇ ਦੱਸਣ ਲੱਗੇ! (Video)

ਬੀਤੇ ਦਿਨ ਸੰਗੂਰਰ ਵਿਖੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਗਾਏ ਇਹਨਾਂ ਇਲਜ਼ਾਮਾਂ ਦਾ ਜਵਾਬ ਬੁੱਧਵਾਰ ਨੂੰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਗਰੂਰ ਪਹੁੰਚ ਕੇ ਦਿੱਤਾ। ਲੌਂਗੋਵਾਲ ਨੇ ਜਿੱਥੇ ਫੰਡਾਂ ‘ਚ ਘਪਲੇ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਨਾਲ ਹੀ ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਢੀਂਡਸਾ ਅੱਜ ਤੋਂ ਪਹਿਲਾਂ ਚੁੱਪ ਕਿਉਂ ਸਨ।

ਸੁਖਦੇਵ ਢੀਂਡਸਾ ਵੱਲੋਂ ਐਸਜੀਪੀਸੀ ਚੋਣਾਂ ‘ਚ ਐਸਜੀਪੀਸੀ ਫੰਡਾਂ ਬਾਰੇ ਹੋਰ ਵੱਡੇ ਖੁਲਾਸੇ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਲੌਂਗੋਵਾਲ ਨੇ ਕਿਹਾ ਕਿ ਉਹਨਾਂ ਨੂੰ ਇਸਦੀ ਪ੍ਰਵਾਹ ਨਹੀਂ ਕਿਉਂਕਿ ਕਮੇਟੀ ਦੇ ਇੱਕ-ਇੱਕ ਪੈਸੇ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ।

ਬਾਜਵਾ ਤੇ ਦੂਲੋ ਨੇ ਦਿਖਾਈ ਦਲੇਰੀ, ਕੈਪਟਨ ਦੇ ਮੂੰਹ ‘ਤੇ ਹੀ ਸੁਣਾਈਆਂ ਖਰੀਆਂ-ਖਰੀਆਂ, ਸਭ ਦੇਖ ਕੇ ਹੋ ਗਏ ਹੈਰਾਨ

ਹਲਾਂਕਿ ਬੀਤੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਐਸਜੀਪੀਸੀ ਫੰਡਾਂ ‘ਚ ਘਪਲਿਆਂ ਬਾਰੇ ਹੋਰ ਵੀ ਵੱਡੇ ਖੁਲਾਸੇ ਕਰਨ ਦੀ ਗੱਲ ਆਖੀ ਗਈ ਹੈ ਪਰ ਐਸਜੀਪੀਸੀ ਪ੍ਰਧਾਨ ਲੌਗੋਵਾਲ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਦਿਆਂ ਇਹਨਾਂ ਇਲਜ਼ਾਮਾਂ ਨੂੰ ਧਾਰਮਿਕ ਸੰਸਥਾ ਦੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਵੇਖਣਾ ਹੋਵੇਗਾ ਸੁਖਦੇਵ ਢੀਂਡਸਾ ਫੰਡਾਂ ‘ਚ ਘਪਲਿਆਂ ਬਾਰੇ ਅੱਗੇ ਕੀ ਸਬੂਤ ਪੇਸ਼ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button