InternationalTop News

ਸੀਰੀਆ ‘ਤੇ ਰੂਸ ਦਾ ਸੱਭ ਤੋਂ ਵੱਡਾ ਹਮਲਾ, 13 ਲੋਕਾਂ ਮਰੇ

ਰੂਸ ਨੇ ਸੀਰੀਆ ‘ਤੇ ਹਵਾਈ ਹਮਲਾ ਕੀਤਾ ਹੈ। ਇਸ ਰੂਸੀ ਹਮਲੇ ‘ਚ 2 ਬੱਚਿਆਂ ਸਮੇਤ ਕੁੱਲ 13 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸੀਰੀਆ ‘ਤੇ ਇਸ ਸਾਲ ਰੂਸ ਦਾ ਇਹ ਸਭ ਤੋਂ ਵੱਡਾ ਹਮਲਾ ਹੈ। ਰੂਸ ਨੇ ਸੀਰੀਆ ਦੇ ਉੱਤਰ-ਪੱਛਮੀ ਇਦਲਿਬ ਸੂਬੇ ਨੂੰ ਨਿਸ਼ਾਨਾ ਬਣਾਇਆ। ਬਾਗੀਆਂ ਨੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਵਾਈ ਹਮਲੇ ਦਾ ਜ਼ਿਆਦਾ ਅਸਰ ਉੱਤਰ-ਪੱਛਮੀ ਸੀਰੀਆ ਦੇ ਇਦਲਿਬ ਖੇਤਰ ਦੇ ਜਿਸਰ ਅਲ-ਸ਼ੁਗੁਰ ‘ਚ ਦੇਖਿਆ ਗਿਆ ਹੈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਹਮਲੇ ਦੀ ਤੁਲਨਾ ਨਸਲਕੁਸ਼ੀ ਨਾਲ ਕੀਤੀ। ਰੂਸ ਦੇ ਇਸ ਹਮਲੇ ਵਿੱਚ 35 ਸਾਲਾ ਸਾਦ ਮੌਤ ਤੋਂ ਬਚ ਗਿਆ। ਉਸ ਨੇ ਘਟਨਾ ਦੇ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ। ਸਾਦ ਨੇ ਦੱਸਿਆ ਕਿ ਜਿਸ ਸਮੇਂ ਉਹ ਕਾਰ ‘ਚੋਂ ਟਮਾਟਰ ਅਤੇ ਖੀਰੇ ਉਤਾਰ ਰਿਹਾ ਸੀ, ਉਸੇ ਸਮੇਂ ਰੂਸੀ ਸੈਨਿਕਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਮਿੰਟਾਂ ਵਿੱਚ ਸਭ ਕੁਝ ਖਤਮ ਹੋ ਗਿਆ। ਹਰ ਪਾਸੇ ਹਾਹਾਕਾਰ ਮੱਚ ਗਈ। ਸੜਕਾਂ ‘ਤੇ ਖੂਨ ਦੇ ਛਿੱਟੇ ਪਏ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਦੋ ਵੱਖ-ਵੱਖ ਥਾਵਾਂ ‘ਤੇ ਹਮਲਾ ਕੀਤਾ ਹੈ। ਇੱਕ ਜਿਸਰ ਅਲ-ਸ਼ੁਗਰ ਵਿੱਚ ਅਤੇ ਦੂਜਾ ਉੱਤਰ ਪੱਛਮੀ ਇਦਲਿਬ ਵਿੱਚ।   ਈਦ ਦਾ ਤਿਉਹਾਰ ਆਉਣ ਵਾਲਾ ਹੈ। ਇਸੇ ਕਾਰਨ ਇਹ ਹਮਲਾ ਹੋਇਆ। ਇਸ ਤੋਂ ਪਹਿਲਾਂ ਵੀ ਮੁਸਲਮਾਨਾਂ ਦੇ ਕਈ ਤਿਉਹਾਰਾਂ ‘ਤੇ ਹਵਾਈ ਹਮਲੇ ਹੋ ਚੁੱਕੇ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button