NewsBreaking NewsD5 specialIndiaPolitics

ਸੀਐਮ ਜਗਮੋਹਨ ਦੀ ਪਾਰਟੀ ਦੇ ਸਾਂਸਦ ਨੇ ਸਭ ਦੇ ਸਾਹਮਣੇ ਸਾਫ ਕੀਤੇ ਸ਼ਹੀਦ ਪੁਲਿਸ ਵਾਲੇ ਦੇ ਜੁੱਤੇ

ਨਵੀਂ ਦਿੱਲੀ : ਵਾਈਐਸਆਰ ਕਾਂਗਰਸ ਪਾਰਟੀ ਦੇ ਸਾਂਸਦ ਗੋਰੰਤਲਾ ਮਾਧਵ ਨੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਜੇ.ਸੀ. ਦਿਵਾਕਰ ਰੇਡੀ ਵੱਲੋਂ ਕੀਤੀ ਗਈ ਕਥਿਤ ਤੌਰ ‘ਤੇ ਟਿੱਪਣੀ ਦੇ ਖਿਲਾਫ਼ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ ਸ਼ਹੀਦ ਪੁਲਿਸਕਰਮੀ ਦੇ ਜੁਤੇ ਚੁੰਮੇ ਅਤੇ ਸਾਫ਼ ਕੀਤੇ ਹਨ।

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜਿਲ੍ਹੇ ‘ਚ ਹਿੰਦੂਪੁਰ ਸੰਸਦੀ ਖੇਤਰ ਤੋਂ ਆਉਣ ਵਾਲੇ ਮਾਧਵ ਨੇ ਐਲਾਨ ਕੀਤਾ ਕਿ ਪਾਰਟੀ ਹਾਈ ਕਮਾਨ ਦੀ ਇਜਾਜ਼ਤ ਨਾਲ ਹੀ ਉਹ ਟੀ. ਡੀ. ਪੀ. ਆਗੂ ਨੂੰ ਸਬਕ ਸਿਖਾਉਣ ਲਈ ਆਪਣੀ ਸਾਂਸਦ ਸੀਟ ਤੋਂ ਅਸਤੀਫਾ ਦੇ ਕੇ ਪੁਲਿਸ ਵਿਭਾਗ ‘ਚ ਸ਼ਾਮਿਲ ਹੋ ਜਾਣਗੇ।

ਮਸਲਾ ਕੁਰਸੀ ਦਾ……,ਪਹਿਲਾ ਕਿਉਂ ਚੁੱਪ ਰਹੇ Sukhdev Dhindsa, Parminder Dhindsa ਦੇਣਗੇ ਅੱਜ ਵੱਡਾ ਝਟਕਾ!

ਕੀ ਹੈ ਮਾਮਲਾ ?
ਦਰਅਸਲ ਰੇਡੀ ਨੇ ਬੁੱਧਵਾਰ ਨੂੰ ਅਨੰਤਪੁਰ ‘ਚ ਪਾਰਟੀ ਦੀ ਇੱਕ ਬੈਠਕ ਵਿੱਚ ਕਿਹਾ ਸੀ ਕਿ ਜੇਕਰ ਟੀਡੀਪੀ ਦੇ ਫਿਰ ਤੋਂ ਸੱਤਾ ਵਿੱਚ ਆਉਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਆਪਣੇ ਜੁੱਤੇ ਚੱਟਣੇ ਪੈਣਗੇ। ਅਨੰਤਪੁਰ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਦੇ ਸੰਘ ਨੇ ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਦੇ ਮਾਫੀ ਮੰਗਣ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ।

ਸੁਖਬੀਰ, ਢੀਂਡਸਾ ਤੇ ਟਕਸਾਲੀ, ਇੱਕ ਵਾਰ ਫਿਰ ਹੋਣਗੇ ਇਕੱਠੇ!

ਸਾਂਸਦ ਬਣਨ ਤੋਂ ਪਹਿਲਾਂ ਇੰਸਪੈਕਟਰ ਸੀ ਗੋਰੰਤਲਾ ਮਾਧਵ
ਆਪਣੇ ਅਹੁਦੇ ਨੂੰ ਛੱਡਣ ਅਤੇ ਇਸ ਸਾਲ ਮਈ ਵਿੱਚ ਲੋਕਸਭਾ ਮੈਂਬਰ ਦੇ ਰੂਪ ‘ਚ ਚੁਣਨ ਤੋਂ ਪਹਿਲਾਂ, ਗੋਰੰਤਲਾ ਮਾਧਵ ਪੁਲਿਸ ਸਟੇਸ਼ਨ ‘ਚ ਇੱਕ ਇੰਸਪੈਕਟਰ ਸੀ। ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਰੇਡੀ ਵਲੋਂ ਪੁਲਿਸ ਬਲਾਂ ਦੀ ਬੇਇੱਜ਼ਤੀ ਕਰਨਾ ਬੇਹੱਦ ਹੀ ਬਦਕਿਸਮਤੀ ਭਰਿਆ ਹੈ। ਪੁਲਿਸ ਕਾਨੂੰਨ ਵਿਵਸਥਾ ਅਤੇ ਦੇਸ਼ ਦੀ ਅਖੰਡਤਾ ਦੀ ਰੱਖਿਆ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button