Breaking NewsD5 specialNewsPoliticsPunjab

ਸਿੱਧੂ ਨੂੰ ਜਹਾਜ਼ ਦੇ ਟਾਇਰਾਂ ਨਾਲ ਬੰਨ੍ਹ ਕੇ ਲੈ ਜਾਏਗੀ ਫੌਜ! ਜਦੋਂ ਕਿਸੇ ਨੇ ਨਾ ਸੁਣੀ ਤਾਂ ਗੁੱਸਾ ਸਿੱਧੂ ‘ਤੇ (ਵੀਡੀਓ)

ਮੁਕਤਸਰ : ਏਅਰ ਸਟ੍ਰਾਰੀਕ ‘ਤੇ ਦੇਸ਼ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਕੇਂਦਰ ਦੀ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ ਕਿ ਸਰਕਾਰ ਨੂੰ ਅੰਕੜਾ ਜਾਰੀ ਕਰਨਾ ਚਾਹੀਦਾ ਹੈ ਕੀ ਏਅਰ ਸਟ੍ਰਾਈਕ ‘ਚ ਕਿੰਨੇ ਅੱਤਵਾਦੀ ਮਰੇ ਹਨ। ਇਸ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਭਾਰਤੀ ਹਵਾਈ ਫੌਜ ਨੇ ਸਿਰਫ ਦਰਖੱਤਾਂ ਦੇ ਹਮਲਾ ਕੀਤਾ। ਹੁਣ ਸਿੱਧੂ ਦੇ ਇਸ ਬਿਆਨ ‘ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪਲਟਵਾਰ ਕੀਤਾ ਹੈ।

Read Also ‘ਦ ਕਪਿਲ ਸ਼ਰਮਾ ਸ਼ੋਅ ‘ਚ ਹੋ ਸਕਦੀ ਹੈ ਸਿੱਧੂ ਦੀ ਵਾਪਸੀ, ਸਲਮਾਨ ਖਾਨ ਵੀ ਚਾਹੁੰਦਾ ਇਹੀ ?

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਰਾਹੁਲ ਗਾਂਧੀ ਦੀ ਵੀਰਵਾਰ ਨੂੰ ਮੋਗਾ ‘ਚ ਹੋਣ ਵਾਲੀ ਰੈਲੀ ‘ਤੇ ਵੀ ਤੰਜ ਕੱਸਿਆ ਹੈ। ਅੱਗੇ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਵਲੋਂ ਨਰਸਾਂ ਅਤੇ ਅਧਿਆਪਕਾਂ ਨੂੰ ਪੱਕੇ ਦੇ ਐਲਾਨ ਨੂੰ ਚੋਣ ਸਟੰਟ ਦੱਸਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਅਤੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਮੁੱਦੇ ‘ਤੇ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੜੇ ਹੱਥੀਂ ਲਿਆ ਹੈ ਅਤੇ ਸ਼ੇਰ ਸਿੰਘ ਗੁਬਾਇਆ ਬਾਰੇ ਬੋਲਦਿਆ ਕਿਹਾ ਕਿ ਉਸ ਦੇ ਅਕਾਲੀ ਦਲ ‘ਚੋਂ ਜਾਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ। ਬਿਕਰਮ ਮਜੀਠੀਆ ਮੁਕਤਸਰ ‘ਚ ਅਕਾਲੀ ਵਰਕਰਾਂ ਕੱਢੇ ਗਏ ਰੋਡ ਸੋਅ ਦੌਰਾਨ ਪਹੁੰਚੇ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button