Breaking NewsD5 specialNewsPunjabTop News

ਸਿੱਧੂ ਦੇ ਸਲਾਹਕਾਰ Mohammad Mustafa ਨੇ ਕੈਪਟਨ ‘ਤੇ ਸਾਧਿਆ ਨਿਸ਼ਾਨਾ, ‘ਕੁਰਸੀ ਗਵਾਉਣ ਤੋਂ ਬਾਅਦ ਖੋਹ ਦਿੱਤਾ ਮਾਨਸਿਕ ਸੰਤੁਲਨ’

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਅਤੇ ਨਵਜੋਤ ਸਿੰਘ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੋਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੁਰਸੀ ਗਵਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਿਕ ਸੰਤੁਲਨ ਵੀ ਖੋਹ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤਾਂ ਨਵਜੋਤ ਸਿੱਧੂ ਦਾ ਕੀ ਬਦਲਣਗੇ।

Kisan Bill 2020 : ਕਿਸਾਨਾਂ ਨੇ ਕਮਰੇ ‘ਚ ਬੰਦ ਕਰਤਾ ਬੀਜੇਪੀ ਲੀਡਰ! ਹੋਰ ਲਵੋ ਕਿਸਾਨਾਂ ਨਾਲ ਪੰਗੇ ||

ਮੁਸਤਫ਼ਾ ਦਾ ਕਹਿਣਾ ਹੈ ਕਿ 117 ਸੀਟਾਂ ਵਿਚੋਂ ਕਿਸੇ ਵੀ ਸੀਟ ’ਤੇ ਕੈਪਟਨ ਸਿੱਧੂ ਨੂੰ ਚੈਲੰਜ ਕਰ ਦੇਣ। ਉਹ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦੇਣਗੇ। ਮੁਸਤਫਾ ਨੇ ਇਹ ਵੀ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਮਤਲਬ ਪਟਿਆਲਾ ਵਿਚ ਵੀ ਹਰਾਉਣ ਲਈ ਤਿਆਰ ਹਨ। ਅਮਰਿੰਦਰ ਕਿਸੇ ਨੂੰ ਬਲੀ ਦਾ ਬੱਕਰਾ ਬਨਾਉਣ ਦੀ ਬਜਾਏ ਖੁਦ ਮੈਦਾਨ ਵਿਚ ਆਉਣ। ਇਸ ਨਾਲ ਹੀ ਹਾਈਕਮਾਨ ਨੂੰ ਸਿੱਧੂ ਨੂੰ ਪਟਿਆਲਾ ਤੋਂ ਟਿਕਟ ਦੇਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਦੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਉਹ ਸਿਆਸਤ ਛੱਡ ਦੇਣਗੇ।

🔴LIVE🔴 ਲਓ ਸਿੱਧੂ ਤੇ ਚੰਨੀ ਹੋਏ ਇਕੱਠੇ! ਬਦਲਿਆ ਜਾਵੇਗਾ DGP? ਖ਼ਤਮ ਹੋਇਆ ਸਾਰਾ ਕਲੇਸ਼!

ਇਥੇ ਇਹ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਸੀ ਕਿ ਉਹ ਸਿੱਧੂ ਦੇ ਖ਼ਿਲਾਫ਼ ਮਜ਼ਬੂਤ ਉਮੀਦਵਾਰ ਉਤਾਰਣਗੇ। ਉਹ ਵਾਰ ਵਾਰ ਕਹਿ ਰਹੇ ਹਨ ਕਿ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਜਿੱਤਣ ਨਹੀਂ ਦੇਣਗੇ। ਸਿੱਧੂ ਪੰਜਾਬ ਲਈ ਸਹੀ ਆਦਮੀ ਨਹੀਂ ਹੈ। ਮੁਸਤਫਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਗੁਆਉਣ ਕਰਕੇ ਮਾਨਸਿਕ ਸੰਤੁਲਨ ਗੁਆ ਬੈਠੇ ਹਨ।

ਪੰਜਾਬ ਆ ਕੇ ਕਸੂਤਾ ਫਸਿਆ ਕੇਜਰੀਵਾਲ! ਕਿਸਾਨਾਂ ਨੇ ਪਾਇਆ ਘੇਰਾ! ਸੁਣਾਈਆਂ ਖਰੀਆਂ-ਖਰੀਆਂ

ਕਾਂਗਰਸ ਤਾਂ ਤੁਸੀਂ ਪਹਿਲਾਂ ਹੀ ਛੱਡ ਚੁੱਕੇ ਸੀ
ਮੁਸਤਫਾ ਨੇ ਕਿਹਾ ਕਿ ਇਹ ਸੁਣ ਕੇ ਹੈਰਾਨਗੀ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਰਹੇ ਹਨ। ਅਮਰਿੰਦਰ ਦਿਲ ’ਤੇ ਹੱਥ ਰੱਖੋ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਦੱਸੋ ਕਿ ਕੀ ਉਹ ਹੁਣ ਤਕ ਕਾਂਗਰਸ ਵਿਚ ਹੀ ਸਨ। ਕਾਂਗਰਸ ਤਾਂ ਅਮਰਿੰਦਰ ਪਹਿਲਾਂ ਹੀ ਛੱਡ ਚੁੱਕੇ ਸਨ। ਹੁਣ ਤਾਂ ਸਿਰਫ ਕਾਂਗਰਸ ਦੇ ਨਾਂ ਦਾ ਚੋਲ੍ਹਾ ਅਤੇ ਮੂੰਹਖੌਟਾ ਪਹਿਨਿਆ ਹੋਇਆ ਸੀ ਤਾਂ ਕਿ ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇ। ਮੁਸਤਫਾ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਵਿਚ ਅਮਰਿੰਦਰ ਆਪਣਾ ਭਵਿੱਖ ਭਾਲ ਰਹੇ ਹਨ, ਉਨ੍ਹਾਂ ਵਿਚ ਸਿਆਸੀ ਪੈਰਾਸਾਈਟਸ ਅਤੇ ਡਬਲ ਕਰਾਸ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button