Breaking NewsD5 specialIndiaNewsPunjab

ਸਿੰਘੂ ਬਾਰਡਰ ‘ਤੇ ਅੱਜ 2 ਵਜੇ ਬੈਠਕ ਕਰਨਗੇ ਕਿਸਾਨ ਆਗੂ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨਾਂ ਦਾ ਅੰਦੋਲਨ ਮੰਗਲਵਾਰ ਨੂੰ 41ਵੇਂ ਦਿਨ ਜਾਰੀ ਹੈ। ਕਿਸਾਨਾਂ ਦੇ ਨੁਮਾਇੰਦੇ ਅਤੇ ਸਰਕਾਰ ਦੇ ਨਾਲ ਹੋਈ ਮੰਤਰੀ ਪੱਧਰ ਦੀ ਗੱਲਬਾਤ ਸੋਮਵਾਰ ਨੂੰ ਬੇਨਤੀਜਾ ਰਹਿਣ ਤੋਂ ਬਾਅਦ ਅੱਜ (ਮੰਗਲਵਾਰ) ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ‘ਚ ਅੰਦੋਲਨ ਦੇ ਅੱਗੇ ਦੀ ਰਣਨੀਤੀ ਤੈਅ ਹੋਵੇਗੀ।

ਵੱਡੇ ਪੰਜਾਬੀ ਕਲਾਕਾਰ ਨੇ ਪਾਤੀ ਕੇਂਦਰ ਨੂੰ ਬਿਪਤਾ !ਦੱਸੀਆਂ ਸੰਘਰਸ਼ ਦੀਆਂ ਅੰਦਰਲੀਆਂ ਗੱਲਾਂ !

ਪੰਜਾਬ ਦੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਗੱਲਬਾਤ ਨੂੰ ਲੰਬੇ ਸਮੇਂ ਤੋਂ ਖਿੱਚ ਰਹੀ ਹੈ। ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ 7ਵੇਂ ਦੌਰ ਦੀ ਗੱਲਬਾਤ ਸੋਮਵਾਰ ਨੂੰ ਬੇਨਤੀਜਾ ਰਹਿਣ ਤੋਂ ਬਾਅਦ ਅਗਲੀ ਬੈਠਕ ਦੀ ਤਾਰੀਖ 8 ਜਨਵਰੀ ਨੂੰ ਤੈਅ ਕੀਤੀ ਗਈ ਹੈ ਪਰ ਕਿਸਾਨ ਆਗੂਆਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ 4 ਜਨਵਰੀ ਦੀ ਗੱਲਬਾਤ ਅਸਫਲ ਹੋਣ ‘ਤੇ ਉਹ 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਗੇ।

🔴LIVE| ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਰਾਤੋ-ਰਾਤ ਕੀਤਾ ਵੱਡਾ ਐਲਾਨ !

ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਹੋਰ ਤੇਜ਼ ਕਰਨ ਲਈ ਹੋਰ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਹੁਣ ਅਗਲੇ ਦੌਰ ਦੀ ਗੱਲਬਾਤ 8 ਜਨਵਰੀ ਨੂੰ ਤੈਅ ਹੋਈ ਹੈ ਅਜਿਹੇ ‘ਚ ਕਿਸਾਨ ਜਥੇਬੰਦੀਆਂ ਦੇ ਆਗੂ ਤੈਅ ਕੀਤੇ ਗਏ ਪ੍ਰੋਗਰਾਮਾਂ ਦੇ ਸਮੇਤ ਅੱਗੇ ਦੀ ਰਣਨੀਤੀ ‘ਤੇ ਅੱਜ (ਮੰਗਲਵਾਰ) ਨੂੰ ਸਿੰਘੂ ਬਾਰਡਰ ‘ਤੇ ਹੋਣ ਵਾਲੀ ਬੈਠਕ ‘ਚ ਚਰਚਾ ਕਰਨਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button