Breaking NewsD5 specialIndiaNewsPunjabTop News

ਸਿੰਘੂ, ਗਾਜੀਪੁਰ, ਟਿਕਰੀ ਬਾਰਡਰ ‘ਤੇ 2 ਦਿਨ ਤੱਕ ਇੰਟਰਨੈੱਟ ਸੇਵਾ ਬੰਦ

ਚੰਡੀਗੜ੍ਹ : ਕਿਸਾਨੀ ਸੰਘਰਸ਼ ਅਤੇ ਕੇਂਦਰ ਸਰਕਾਰ ਦੇ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਉੱਥੇ ਹੀ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਜਨਵਰੀ ਨੂੰ ਰਾਤ 11 ਵਜੇ ਤੋਂ 31 ਜਨਵਰੀ ਰਾਤ 11 ਵਜੇ ਤੱਕ ਲਈ ਸਿੰਘੂ, ਗਾਜ਼ੀਪੁਰ, ਟਿੱਕਰੀ ਸਰਹੱਦ ਅਤੇ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 29 ਜਨਵਰੀ ਤੋਂ 30 ਜਨਵਰੀ ਸ਼ਾਮ 5 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਇਕ ਦਿਨ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਯਾਨੀ ਕਿ ਹੁਣ 31 ਜਨਵਰੀ ਰਾਤ 11 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਇਕ ਪਾਸੇ ਰਾਜੇਵਾਲ ਨੇ ਸੱਦੀ ਮੀਟਿੰਗ,ਏਧਰ ਸਟੇਜ ‘ਤੇ ਡੱਲੇਵਾਲ ਹੋ ਗਿਆ ਗਰਮ,ਬੀਜੇਪੀ ਨੂੰ ਦਿੱਤੀ ਚਿਤਾਵਨੀ!

ਇਹ ਫ਼ੈਸਲਾ ਕਿਸਾਨ ਦੇ ਪ੍ਰਦਰਸ਼ਨ ਦੀ ਸਥਿਤੀ ਸਾਧਾਰਨ ਬਣਾਈ ਰੱਖਣ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਕੁਝ ਲੋਕਾਂ ਨੇ ਲਾਲ ਕਿਲ੍ਹੇ ਦੀ ‘ਤੇ ਸਿੱਖ ਧਰਮ ਦਾ ਕੇਸਰੀ ਝੰਡਾ ਲਹਰਾਇਆ ਸੀ ਅਤੇ ਦਿੱਲੀ  ਦੇ ਕਈ ਇਲਾਕਿਆਂ ‘ਚ ਪੁਲਿਸ ਅਤੇ ਕਿਸਾਨ ਆਹਮਣੇ – ਸਾਹਮਣੇ ਹੋਏ ,  ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਅਤੇ ਰੈਪਿਡ ਐਕਸ਼ਨ ਫੋਰਸ ਤੈਨਾਤ ਕਰ ਦਿੱਤੀ ਹੈ।  ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਾਜੀਪੁਰ ਬਾਰਡਰ ਤੋਂ ਧਰਨਾ ਉਠਾ ਦਿੱਤਾ ਜਾਵੇਗਾ ਪਰ ਦੋ ਦਿਨ ‘ਚ ਹੀ ਉੱਥੇ ਹਜਾਰਾਂ ਦੀ ਗਿਣਤੀ ‘ਚ ਕਿਸਾਨ ਪਹੁੰਚ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button