Breaking NewsD5 specialIndiaNewsPolitics

ਸਿਹਤ ਮੰਤਰੀ ਨੂੰ ਨਹੀਂ ਪਹਿਚਾਣ ਸਕੇ ਪੁਲਿਸ ਅਧਿਕਾਰੀ, ਗ਼ੁੱਸੇ ‘ਚ ਮੁਅੱਤਲ ਕਰਨ ਦੀ ਦਿੱਤੀ ਧਮਕੀ

ਸੀਵਾਨ : ਬਿਹਾਰ ਦੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਮੌਜੂਦਾ ਸਿਹਤ ਮੰਤਰੀ ਮੰਗਲ ਪਾਂਡੇ ਨੂੰ ਇੱਕ ਪੁਲਿਸ ਅਧਿਕਾਰੀ ਨਹੀਂ ਪਹਿਚਾਣ ਸਕਿਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ‘ਚ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਗ਼ੁੱਸੇ ‘ਚ ਮੰਤਰੀ ਨੇ ਉਸਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ।  ਦਰਅਸਲ ਵੀਰਵਾਰ ਨੂੰ ਹਸਪਤਾਲ ਦੇ ਉਦਘਾਟਨ ਪ੍ਰੋਗਰਾਮ ‘ਚ ਰਾਜਪਾਲ ਸਮੇਤ ਸਿਹਤ ਮੰਤਰੀ ਸੀਵਾਨ ਪਹੁੰਚੇ ਸਨ।

ਵੱਡੀ ਖ਼ਬਰ-BJP ਨੇ ਦਿੱਤਾ Sukhbir Badal ਨੂੰ ਵੱਡਾ ਝਟਕਾ, ਟੁੱਟੇਗਾ ਗਠਜੋੜ!

ਇਸ ਦੌਰਾਨ ਰਾਜਪਾਲ ਦੀ ਸੁਰੱਖਿਆ ‘ਚ ਲੱਗੇ ਇੱਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਨਾ ਪਹਿਚਾਣ ਸਕਣ ਦੇ ਕਾਰਨ ਪ੍ਰੋਗਰਾਮ ‘ਚ ਜਾਣ ਤੋਂ ਰੋਕ ਦਿੱਤਾ। ਇਸ ‘ਤੇ ਮੰਗਲ ਪਾਂਡੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਏ.ਐੱਸ.ਆਈ. ਗਣੇਸ਼ ਚੌਹਾਨ ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ। ਰਾਜਪਾਲ ਫਾਗੂ ਚੌਹਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਹਰ ਕਿਸੇ ਦੀ ਤਲਾਸ਼ੀ ਲੈ ਰਹੀ ਸੀ ਅਤੇ ਵੀਆਈਪੀ ਦੇ ਵੀ ਅੰਦਰ ਜਾਣ ‘ਤੇ ਬਾਰੀਕ ਨਜ਼ਰ ਰੱਖ ਰਹੀ ਸੀ।

ਸਿੱਧੂ ਨੇ ਹਸਪਤਾਲ ‘ਚ ਮਾਰਿਆ ਛਾਪਾ, ਦੇਖੋ ਕਿਵੇਂ ਮੱਚੀ ਹਫੜਾ-ਤਫੜੀ, ਸਟਾਫ ਦੀ ਬਣਾਈ ਰੇਲ

ਇਸ ਵਿੱਚ ਬਿਹਾਰ ਸਰਕਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਦੀ ਵਾਰੀ ਆਈ ਤਾਂ ਡਿਊਟੀ ‘ਤੇ ਤੈਨਾਤ ਏ.ਐੱਸ.ਆਈ. ਗਣੇਸ਼ ਚੌਹਾਨ ਨੇ ਉਨ੍ਹਾਂ ਨੂੰ ਪ੍ਰੋਗਰਾਮ ‘ਚ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ‘ਤੇ ਮੰਤਰੀ ਮੰਗਲ ਪਾਂਡੇ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਉਨ੍ਹਾਂ ਨੇ ਗ਼ੁੱਸੇ ‘ਚ ਡਿਊਟੀ ‘ਤੇ ਤੈਨਾਤ ਏ.ਐੱਸ.ਆਈ. ਨੂੰ ਜੰਮ ਕੇ ਫਟਕਾਰ ਲਗਾਈ ਅਤੇ ਮੁਅੱਤਲ ਕਰਨ ਤੱਕ ਦੀ ਧਮਕੀ ਦੇ ਦਿੱਤੀ। ਉਨ੍ਹਾਂ ਨੇ ਐੱਸ.ਡੀ.ਪੀ.ਓ. ਜਿਤੇਂਦਰ ਪਾਂਡੇ ਤੋਂ ਏ.ਐੱਸ.ਆਈ. ਗਣੇਸ਼ ਚੌਹਾਨ ਨੂੰ ਤੁਰੰਤ ਸਸਪੈਂਡ ਕਰਨ ਨੂੰ ਕਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button