Breaking NewsD5 specialEntertainmentNews

ਸਿਮੀ ਚਾਹਲ ਤੇ ਨਿਮਰਤ ਖਹਿਰਾ ਨੇ ਠੁਕਰਾਈ ਸੰਨੀ ਦਿਓਲ ਦੀ ‘ਗਦਰ 2’ ਫ਼ਿਲਮ

ਪਟਿਆਲਾ : ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬੀ ਅਦਾਕਾਰ ਅਤੇ ਗਾਇਕਾਂ ਦਾ ਯੋਗਦਾਨ ਇਸ ਗੱਲ ਤੋਂ ਦੇਖਣਾ ਬਣਦਾ ਹੈ ਕਿ ਉਨ੍ਹਾਂ ਵਲੋਂ ਹਰ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕਿਸਾਨ ਵਿਰੋਧੀ ਹਨ। ਬੀਤੇ ਦਿਨੀਂ ਜ਼ੀ ਸਟੂਡੀਓਜ਼ ਨਾਲ ਕੰਮ ਕਰਨ ’ਤੇ ਪੰਜਾਬੀ ਗਾਇਕ ਐਮੀ ਵਿਰਕ ਤੇ ਜੱਸੀ ਗਿੱਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਥੇ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਤੇ ਸਿਮੀ ਚਾਹਲ ਨੇ ਜ਼ੀ ਸਟੂਡੀਓਜ਼ ਤੇ ਸੰਨੀ ਦਿਓਲ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਸੱਦੀ ਵੱਡੀ ਮੀਟਿੰਗ, ਜਥੇਬੰਦੀਆਂ ਦੀ ਪੂਰੀਆਂ ਕਰੂ ਮੰਗਾਂ?

ਦੱਸ ਦੇਈਏ ਕਿ ਬੀਤੇ ਦਿਨੀਂ ਨਿਮਰਤ ਖਹਿਰਾ ਨੂੰ ਲੈ ਕੇ ਇਹ ਅਫਵਾਹ ਉੱਡ ਰਹੀ ਸੀ ਕਿ ਉਸ ਨੇ ਸੰਨੀ ਦਿਓਲ ਤੇ ਜ਼ੀ ਸਟੂਡੀਓਜ਼ ਦੀ ਫ਼ਿਲਮ ‘ਗਦਰ 2’ ’ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਮੈਨੇਜਰ ਵਲੋਂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਹੈ ਕਿ ਉਨ੍ਹਾਂ ਨੂੰ ਸੰਨੀ ਦਿਓਲ ਸਟਾਰਰ ਤੇ ਜ਼ੀ ਸਟੂਡੀਓਜ਼ ਵਲੋਂ ਬਣਾਈ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਆਫਰ ਆਇਆ ਸੀ ਪਰ ਉਨ੍ਹਾਂ ਨੇ ਇਸ ਆਫਰ ਨੂੰ ਮਨ੍ਹਾ ਕਰ ਦਿੱਤਾ ਹੈ।

ਦਿੱਲੀ ‘ਚ ਕਿਸਾਨਾਂ ਨੇ ਘੇਰਿਆ ਸੁਖਬੀਰ ਬਾਦਲ, ਦੱਸਿਆ ਸੰਸਦ ਘੇਰਨ ਦਾ ਸੱਚ || D5 Channel Punjabi

ਉਥੇ ਸਿਮੀ ਚਾਹਲ ਦੀ ਗੱਲ ਕਰੀਏ ਤਾਂ ਸਿਮੀ ਚਾਹਲ ਨੇ ‘ਗਦਰ 2’ ਫ਼ਿਲਮ ਦੇ ਨਾਲ-ਨਾਲ ਜ਼ੀ ਸਟੂਡੀਓਜ਼ ਦੇ ਹੋਰ ਪ੍ਰੋਜੈਕਟਾਂ ਨੂੰ ਵੀ ਠੁਕਰਾ ਦਿੱਤਾ ਹੈ। ਸਿਮੀ ਚਾਹਲ ਨੇ ਸਾਡੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਾ ਸਿਰਫ ‘ਗਦਰ 2’ ਫ਼ਿਲਮ, ਸਗੋਂ ਉਨ੍ਹਾਂ ਨੇ ਜ਼ੀ ਸਟੂਡੀਓਜ਼ ਦੀ ਇਕ ਵੈੱਬ ਸੀਰੀਜ਼, 1 ਟੀ. ਵੀ. ਸ਼ੋਅ ਤੇ 2 ਗੀਤਾਂ ’ਚ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button