ਸਿਮਰਜੀਤ ਬੈਂਸ ਨੇ ਬਣਾਈ ਕੇਜਰੀਵਾਲ ਦੀ ਰੇਲ! ਕੈਪਟਨ ਸਣੇ ਅਕਾਲੀਆਂ ਨੂੰ ਵੀ ਲਾਏ ਰਗੜੇ !
ਲੁਧਿਆਣਾ : ਕੇਂਦਰ ਸਰਕਾਰ ਦੇ ਨਾਲ ਬੇਨਤੀਜਾ ਰਹੀ ਮੀਟਿੰਗ ‘ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਮਤਰੇਆ ਵਿਵਹਾਰ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਨ੍ਹਾਂ ਦੇ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ।
ਕਿਸਾਨਾਂ ਲਈ ਆਈ ਨਵੀਂ ਆਫ਼ਤ !ਚਿਹਰਿਆਂ ਦੀ ਉੱਡੀ ਰੌਣਕ !
ਉਥੇ ਹੀ ਉਨ੍ਹਾਂ ਨੇ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਦੀ ਆਵਾਜਾਈ ਨਾ ਚੱਲਣ ‘ਤੇ ਵੀ ਕਿਹਾ ਕਿ ਲੁਧਿਆਣਾ ਇੰਡਸਟਰੀਅਲ ਹੱਬ ਹੈ ਅਤੇ ਕੇਂਦਰ ਸਰਕਾਰ ਇੰਡਸਟਰੀ ਨੂੰ ਖਤਮ ਕਰਨ ‘ਤੇ ਲੱਗੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ‘ਤੇ ਦਿੱਤੇ ਜਾ ਰਹੇ ਧਰਨੇ ਉਠਾ ਲਏ ਗਏ ਹਨ ਪਰ ਫਿਰ ਵੀ ਕੇਂਦਰ ਸਰਕਾਰ ਅੜੀਅਲ ਰਵੱਈਏ ਕਾਰਨ ਪੈਸੇਂਜਰ ਗੱਡੀਆਂ ਚਲਾਉਣ ‘ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਅਤੇ ਨਾਲ ਹੀ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.