Breaking NewsD5 specialNewsPunjabTop News

ਸਾਬਕਾ DGP ਸੁਮੇਧ ਸੈਣੀ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ HC ਵਲੋਂ ਇਨਕਾਰ

ਚੰਡੀਗੜ੍ਹ : ਬਹਿਬਲ ਕਲਾਂ ਗੋਲੀਬਾਰੀ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਆਪਣੇ ਖ਼ਿਲਾਫ਼ ਦਰਜ਼ ਚਾਰਜਸ਼ੀਟ ਰੱਦ ਕਰਨ ਦੇ ਮਾਮਲੇ ‘ਚ ਜੋ ਮੰਗ ਦਰਜ਼ ਕੀਤੀ ਹੈ, ਉਸ ‘ਤੇ ਛੇਤੀ ਸੁਣਵਾਈ ਕਰਨ ਦੀ ਜੋ ਅਰਜੀ ਦਰਜ਼ ਕੀਤੀ ਸੀ, ਉਹ ਅਰਜੀ ਸੋਮਵਾਰ ਨੂੰ ਵਾਪਸ ਲੈ ਲਈ ਹੈ। ਹੁਣ ਸੈਣੀ ਦੀ ਇਸ ਮੰਗ ‘ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਸਿੰਘ ਦੀਆਂ ਪਟੀਸ਼ਨਾਂ ਦੇ ਨਾਲ ਹਾਈਕੋਰਟ 26 ਫਰਵਰੀ ਨੂੰ ਇਕੱਠੇ ਸੁਣਵਾਈ ਕਰੇਗੀ।

BIG BREAKING ਦੀਪ ਸਿੱਧੂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹੁਣ ਹੋਣਗੇ ਕਈ ਵੱਡੇ ਖ਼ੁਲਾਸੇ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਸਟੀਸ ਗਿਰੀਸ਼ ਅਗਨੀਹੋਤਰੀ ਨੇ ਸੈਣੀ ਦੀ ਇਸ ਅਰਜ਼ੀ ‘ਤੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਇਸ ਨੂੰ ਹੋਰ ਬੈਂਚ ਕੋਲ ਭੇਜ ਦਿੱਤਾ ਸੀ। ਸੋਮਵਾਰ ਨੂੰ ਜਸਟੀਸ ਅਲਕਾ ਸਰੀਨ ਦੀ ਬੈਂਚ ਦੇ ਸਮਕਸ਼ ਸੈਣੀ ਦੀ ਅਰਜ਼ੀ ‘ਤੇ ਸੁਣਵਾਈ ਹੋਈ ਤਾਂ ਬੈਂਚ ਨੇ ਇਸ ਮਾਮਲੇ ‘ਤੇ ਛੇਤੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚਲਦੇ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਅਤੇ ਬੈਂਚ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ।

ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਪਾਤੀ ਬਿਪਤਾ,ਦਫ਼ਤਰ ‘ਚ ਜਾ ਮਾਰੇ ਲਲਕਾਰੇ

ਦੱਸ ਦਈਏ ਕਿ ਸੈਣੀ ਨੇ ਹਾਈਕੋਰਟ ‘ਚ ਦਰਜ਼ ਆਪਣੀ ਮੰਗ ‘ਚ ਕਿਹਾ ਕਿ ਇਸ ਮਾਮਲੇ ‘ਚ 21 ਅਕਤੂਬਰ 2015 ‘ਚ ਐਫ.ਆਈ.ਆਰ. ਦਰਜ਼ ਕੀਤੀ ਗਈ ਸੀ। ਮਾਮਲੇ ‘ਚ 5 ਸਾਲਾਂ ਤੱਕ ਕੀਤੀ ਗਈ ਜਾਂਚ ‘ਚ ਉਨ੍ਹਾਂ ਦੇ ਖਿਲਾਫ਼ ਕੁੱਝ ਵੀ ਸਾਹਮਣੇ ਨਹੀਂ ਆਇਆ ਸੀ ਪਰ ਰਾਜਨੀਤਿਕ ਰੰਜਿਸ਼ ਦੇ ਤਹਿਤ ਬਾਅਦ ‘ਚ ਇਸ ਮਾਮਲੇ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਕਰ ਦਿੱਤਾ ਗਿਆ। ਹੁਣੇ ਹਾਲ ‘ਚ ਉਨ੍ਹਾਂ ਦੇ ਖਿਲਾਫ਼ 5 ਸਾਲਾਂ ਬਾਅਦ ਇਹ ਚਾਰਜਸ਼ੀਟ ਦਰਜ਼ ਕੀਤੀ ਗਈ ਹੈ, ਜੋਕਿ ਪੂਰੀ ਤਰ੍ਹਾਂ ਤੋਂ ਵਿਅਰਥ ਹੈ। ਇਸ ਲਈ ਸੈਣੀ ਨੇ ਹਾਈ ਕੋਰਟ ਤੋਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button