Breaking NewsD5 specialNewsPunjabTop News

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੋਂ SIT ਦੀ ਪੁੱਛਗਿਛ ਖ਼ਤਮ, ਢਾਈ ਘੰਟੇ ਤੱਕ ਪੁੱਛੇ ਸਵਾਲ

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ 3 ਮੈਂਬਰੀ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਢਾਈ ਘੰਟੇ ਤੱਕ ਪੁੱਛਗਿਛ ਕੀਤੀ। ਸਵਾਲ ਜਵਾਬ ਖ਼ਤਮ ਹੁੰਦਿਆਂ ਹੀ ਐਸਆਈਟੀ ਦੇ ਤਿੰਨੋਂ ਅਧਿਕਾਰੀ ਸਰਦਾਰ ਬਾਦਲ ਦੇ ਸੈਕਟਰ – 4 ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੋਂ ਨਿਕਲ ਗਏ।

ਕੇਜਰੀਵਾਲ ਨੇ ਦਿੱਤਾ ਮੋਦੀ ਨੂੰ ਝਟਕਾ! ਬੀਜੇਪੀ ਦੀ ਵੱਡੀ ਲੀਡਰ ਨਾਲ ਮੁਲਾਕਾਤ

ਇਸ ਦੌਰਾਨ ਮੀਡੀਆ ਦੀ ਵੱਡੀ ਭੀੜ ਸੀ ਅਤੇ ਮੀਡੀਆ ਕਰਮਚਾਰੀਆਂ ਨੇ ਇਸ ਪੁੱਛਗਿਛ ਦੇ ਬਾਰੇ ‘ਚ ਟੀਮ ਦੇ ਮੈਂਬਰ ਐਲਕੇ ਯਾਦਵ ਅਤੇ ਰਾਕੇਸ਼ ਅਗਰਵਾਲ ਤੋਂ ਸਵਾਲ ਕੀਤੇ ਪਰ ਉਹ ਤੁਰੰਤ ਹੀ ਉੱਥੇ ਤੋਂ ਰਵਾਨਾ ਹੋ ਗਏ। ਦੱਸ ਦਈਏ ਕਿ ਟੀਮ ਨੇ ਕਰੀਬ 82 ਸਵਾਲਾਂ ਦੀ ਇੱਕ ਲੰਬੀ ਸੂਚੀ ਤਿਆਰ ਕੀਤੀ ਸੀ, ਜਿਸਦੇ ਆਧਾਰ ‘ਤੇ ਸਰਦਾਰ ਬਾਦਲ ਤੋਂ ਸਵਾਲ ਜਵਾਬ ਕੀਤੇ ਗਏ ਪਰ ਇਹਨਾਂ ਵਿਚੋਂ ਕਿੰਨੇ ਸਵਾਲਾਂ ਦਾ ਜਵਾਬ ਮਿਲ ਸਕਿਆ ਇਸ ਬਾਰੇ ‘ਚ ਐਸਆਈਟੀ ਨੇ ਕੋਈ ਬਿਆਨ ਨਹੀਂ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button