NewsBreaking NewsD5 specialPunjab

ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ‘ਤੇ ਫੈਸਲਾ 11 ਮਈ ਨੂੰ

ਮੋਹਾਲੀ : ਆਈ.ਏ.ਐਸ. ਦੇ ਬੇਟੇ ਨੂੰ ਅਗਵਾ ਕਰਨ ਦੇ ਮਾਮਲੇ ‘ਚ ਮੋਹਾਲੀ ਦੇ ਮਟੌਰ ਥਾਣਾ ‘ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸਮੇਤ 8 ਦੇ ਖਿਲਾਫ ਕੇਸ ਦਰਜ ਮਾਮਲੇ ‘ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵੱਲੋਂ ਸ਼ੁੱਕਰਵਾਰ ਨੂੰ ਮੋਹਾਲੀ ਕੋਰਟ ਵਿੱਚ ਜ਼ਮਾਨਤ ਦੀ ਅਰਜੀ ਲਗਾਈ ਗਈ ਸੀ। ਜਿਸ ‘ਤੇ ਅਗਲੀ ਸੁਣਵਾਈ 9 ਮਈ ਨੂੰ ਤੈਅ ਕੀਤੀ ਗਈ ਸੀ ਅਤੇ ਮੋਹਾਲੀ ਪੁਲਿਸ ਨੂੰ ਵੀ ਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।

Exclusive-ਇਨ੍ਹਾ ਨੂੰ DC ‘ਤੇ SSP ਦਾ ਨਹੀਂ ਹੈ ਡਰ? ਕਾਰਵਾਈ ਤੋਂ ਬਾਅਦ ਫਿਰ ਸ਼ੁਰੂ ਹੋਇਆ ਨਜ਼ਾਇਜ ਦਾਰੂ ਦਾ ਧੰਦਾ!

ਜਿਸ ‘ਤੇ ਅੱਜ ਸ਼ਨੀਵਾਰ ਨੂੰ ਮੋਹਾਲੀ ਕੋਰਟ ‘ਚ ਸੁਣਵਾਈ ਹੋਈ। ਪੁਲਿਸ ਵੱਲੋਂ ਕੋਰਟ ਵਿੱਚ ਕੇਸ ਨਾਲ ਜੁੜਿਆ ਰਿਕਾਰਡ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਸਾਬਕਾ ਡੀ.ਜੀ.ਪੀ. ਅਤੇ ਸਰਕਾਰੀ ਵਕੀਲ ਦੇ ਵਿਚਕਾਰ ਕਾਫ਼ੀ ਦੇਰ ਤੱਕ ਬਹਿਸ ਹੋਣ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ 11 ਮਈ ਤੱਕ ਸੁਰੱਖਿਅਤ ਰੱਖ ਲਿਆ ਹੈ। ਹੁਣ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਅਰਜੀ ‘ਤੇ ਫੈਸਲਾ 11 ਮਈ ਨੂੰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button