Breaking NewsD5 specialNewsPunjab

ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਮੋਹਾਲੀ ਦੀ ਅਦਾਲਤ ‘ਚ ਜ਼ਮਾਨਤ ਅਰਜ਼ੀ ਕੀਤੀ ਦਾਇਰ

ਮੋਹਾਲੀ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਮੋਹਾਲੀ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ‘ਤੇ ਦੋਸ਼ ਹਨ ਕਿ 1991 ਵਿੱਚ ਉਸ ਨੇ 29 ਸਾਲਾਂ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫ਼ਤਾਰ ਕਰਕੇ ਟਾਰਚਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਸੀ ਅਤੇ ਫਿਰ ਕਹਿ ਦਿੱਤਾ ਸੀ ਕਿ ਉਹ ਪੁਲਿਸ ਹਿਰਾਸਤ ਵਿੱਚੋਂ ਦੌੜ ਗਿਆ।

ਨਈਂ ਰੀਸਾਂ ਗੋਰਿਆਂ ਦੀਆਂ, ਕਰੋਨਾ ਦੇ ਸੰਕਟ ‘ਚ ਕੀਤਾ ਅਜਿਹਾ ਕੰਮ, VIDEO ਦੇਖ ਤੁਸੀਂ ਵੀ ਹੋ ਜਾਓਗੇ ਗੋਰਿਆਂ ਦੇ FAN

ਸੈਣੀ ਸਮੇਤ ਇਸ ਮਾਮਲੇ ‘ਚ ਸੱਤ ਹੋਰ ਪੁਲਿਸ ਵਾਲਿਆਂ ਅਤੇ ਅਣਪਛਾਤੀ ਪੁਲਿਸ ਖਿਲਾਫ਼ ਵੀ ਪਰਚਾ ਦਰਜ ਹੋਇਆ ਹੈ। ਮੋਹਾਲੀ ਦੇ ਡਿਊਟੀ ਮੈਜਿਸਟ੍ਰੇਟ ਨੇ ਸੈਣੀ ਦੀ ਜ਼ਮਾਨਤ ਦੀ ਅਰਜ਼ੀ ‘ਤੇ ਭਲਕੇ ਲਈ ਮੋਹਾਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button