
ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ20 ਲੀਗ 2026, ਪੰਜਾਬ ਕਿੰਗਜ਼ ਦੀ ਪਾਵਰਡ ਬਾਈ ਦੇ ਉਦਘਾਟਨੀ ਮੈਚ ਵਿੱਚ ਮੋਹਾਲੀ ਕਿੰਗਜ਼ ਨੇ ਟਾਸ ਜਿੱਤ ਕੇ ਅੰਮ੍ਰਿਤਸਰ ਸੂਰਮਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਹ ਟੂਰਨਾਮੈਂਟ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਸਰਵੋਟੈਕ ਸਪੋਰਟਸ ਐਂਡ ਐਂਟਰਟੇਨਮੈਂਟ ਵੱਲੋਂ ਵਿਸ਼ੇਸ਼ ਤੌਰ ’ਤੇ ਪ੍ਰਬੰਧਿਤ ਕੀਤਾ ਗਿਆ ਹੈ, ਜਦਕਿ ਡੀਐਨਏ ਤਕਨੀਕੀ ਪਾਰਟਨਰ ਹੈ।ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਸੂਰਮਿਆਂ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 258 ਦੌੜਾਂ ਬਣਾਈਆਂ। ਸ਼ੁਰੂ ਤੋਂ ਹੀ ਟੀਮ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪਾਵਰ-ਹਿਟਿੰਗ ਦਾ ਪ੍ਰਦਰਸ਼ਨ ਕੀਤਾ।
ਅਭਿਸ਼ੇਕ ਅਤੇ ਸਲਾਮੀ ਬੱਲੇਬਾਜ਼ ਸਹਿਜ ਧਵਨ ਨੇ ਮੋਹਾਲੀ ਦੇ ਗੇਂਦਬਾਜ਼ਾਂ ’ਤੇ ਸ਼ੁਰੂ ਤੋਂ ਹੀ ਹਮਲਾ ਕਰ ਦਿੱਤਾ ਅਤੇ ਸਿਰਫ਼ 5.1 ਓਵਰਾਂ ਵਿੱਚ 100 ਦੌੜਾਂ ਦੀ ਸਾਂਝੇਦਾਰੀ ਕਰ ਲਈ। ਦੋਵਾਂ ਨੇ ਲਗਾਤਾਰ ਚੌਕੇ-ਛੱਕੇ ਲਗਾ ਕੇ ਪਾਵਰਪਲੇਅ ਵਿੱਚ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।ਧਵਨ 18 ਗੇਂਦਾਂ ’ਤੇ ਤੇਜ਼ਤਰਾਰ 45 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਅਭਿਸ਼ੇਕ ਨੇ ਆਪਣਾ ਹਮਲਾ ਜਾਰੀ ਰੱਖਿਆ। ਕਪਤਾਨ ਨੇ ਸਿਰਫ਼ 26 ਗੇਂਦਾਂ ’ਤੇ 77 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ ਛੇ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




