ਸ਼ੁਰੂ ਹੋਈ ਪੰਜਾਬ ‘ਚ ਅਫੀਮ ਦੀ ਖੇਤੀ! ਅਮਲੀਆਂ ਨੂੰ ਚੜ੍ਹਿਆ ਚਾਅ (ਵੀਡੀਓ)
ਪਟਿਆਲਾ : ਕੁਦਰਤੀ ਖੇਤੀ ਯਾਨੀ ਕਿ ਅਫੀਮ ਦੀ ਖੇਤੀ ਦੀ ਮੰਗ ਕਰਨ ਵਾਲੇ ਧਰਮਵੀਰ ਗਾਂਧੀ ਜਿਨ੍ਹਾਂ ਦੀ ਮੰਗ ਤੋਂ ਬਾਅਦ ਕੁਝ ਕਿਸਾਨਾਂ ਵਲੋਂ ਕਾਫੀ ਖੁਸ਼ੀ ਜਾਹਰ ਕੀਤੀ ਗਈ ਪਰ ਹੁਣ ਪਟਿਆਲਾ ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ। ਜਿਥੇ ਇੱਕ ਵਿਅਕਤੀ ਵੱਲੋਂ ਡੋਡਿਆਂ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਖੂਫੀਆਂ ਜਾਣਕਾਰੀ ਦੇ ਅਧਾਰ ‘ਤੇ ਭੁੱਕੀ ਬੀਜਣ ਦੇ ਇਲਜ਼ਾਮ ‘ਚ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਡੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸੀ.ਏ. ਸਟਾਫ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਪਿੰਡ ਸਾਧ ਮਾਜਜ਼ਾ ਦੇ ਇੱਕ ਕਿਸਾਨ ਨੂੰ ਖੇਤ ‘ਚ ਭੁੱਕੀ ਬੀਜਣ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ।
Read Also ਡੋਡੇ, ਅਫੀਮ ਤੇ ਭੁੱਕੀ ਨਾਲ ਖਰੀਦੇ ਜਾਣਗੇ ਵੋਟਰ ?
ਓਧਰ ਕਿਸਾਨ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਪੋਸਤ ਦੀ ਖੇਤੀ ਦੀ ਵਕਾਲਤ ਕਰ ਰਹੇ ਪਟਿਆਲਾ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੀ ਕਿਸਾਨ ਦੀ ਹਿਮਾਇਤ ਕਰ ਰਹੇ ਹਨ,ਉਨ੍ਹਾਂ ਕਿਸਾਨ ਦੇ ਹੱਕ ‘ਚ ਧਰਨਾ ਲਗਾਉਣ ਦੀ ਗੱਲ ਵੀ ਆਖੀ ਹੈ। ਲੋਕਾਂ ਵਲੋਂ ਲਗਾਤਾਰ ਮੰਗਾਂ ਉੱਠ ਰਹੀਆਂ ਨੇ ਕਿ ਸਰਕਾਰ ਨੂੰ ਅਫੀਮ ਦੀ ਖੇਤੀ ਲਈ ਪ੍ਰਮਿਸ਼ਨ ਦੇ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਕੈਮੀਕਲ ਨਸ਼ਿਆਂ ਤੋਂ ਬਚਾਇਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.