Breaking NewsD5 specialNewsPunjab

ਸ਼ਰਾਬ ਨੂੰ ਕਰੋਨਾ ਦੀ ਦਵਾਈ ਦੱਸਣ ਵਾਲੇ ਅਫਸਰ ਦਾ ਸੱਚ ਆਇਆ ਬਾਹਰ !

ਲੁਧਿਆਣਾ : ਬੀਤੇ ਕਈ ਦਿਨਾਂ ਤੋਂ ਇਕ ਵਿਅਕਤੀ ਦੀ ਪੁਲਿਸ ਦੀ ਵਰਦੀ ‘ਚ ਵੀਡੀਓ ਕਾਫੀ ਵਾਇਰਲ ਹੋਈ ਸੀ। ਜਿਸ ਵੀਡੀਓ ‘ਚ ਵਰਦੀ ਧਾਰਕ ਵਿਅਕਤੀ ਵੱਲੋਂ ਸ਼ਰਾਬ ਨੂੰ ਕੋਰੋਨਾ ਦੀ ਦਵਾਈ ਦੱਸਿਆ ਜਾ ਰਿਹਾ ਸੀ ਅਤੇ ਜਿਸ ਤੋਂ ਬਾਅਦ ਉਸ ਵੀਡੀਓ ‘ਚ ਨਵਾ ਮੋੜ ਆ ਗਿਆ। ਮੋੜ ਵੀ ਉਹ ਆਇਆ ਕਿ ਉਹ ਵਿਅਕਤੀ ਨਕਲੀ ਮੁਲਾਜ਼ਮ ਨਿਕਲਿਆ,ਜਿਸ ਨੇ ਆਪਣੀ ਇਕ ਵੀਡੀਓ ਪਾ ਪੁਲਿਸ ਮਹਿਕਮੇ ਤੋਂ ਮੁਆਫੀ ਮੰਗੀ ਅਤੇ ਕਿਹਾ ਸੀ ਕਿ ਉਹ ਇਕ ਨਾਟਕਕਾਰ ਹੈ ਅਤੇ ਸਿਰਫ ਮੰਨਪ੍ਰਚਾਵੇ ਲਈ ਹੀ ਵੀਡੀਓ ਬਣਾ ਰਿਹਾ ਸੀ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਜਿਵੇਂ ਹੀ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਪੁਲਿਸ ਨੇ ਉਸ ਜਾਅਲੀ ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੇਸ਼ਕ ਉਹ ਵਿਅਕਤੀ ਇਕ ਨਾਟਕਕਾਰ ਜਾਂ ਕਲਾਕਾਰ ਹੈ ਪੁਰ ਅਜਿਹੇ ਸਮੇਂ ‘ਚ ਕਰੋਨਾ ਦੀ ਬਿਮਾਰੀ ਨੂੰ ਲੈ ਅਜਿਹੀ ਵੀਡੀਓ ਬਣਾੳਣੀ ਉਹ ਵੀ ਪੁਲਿਸ ਦੀ ਵਰਦੀ ‘ਚ ਇਕ ਵੱਡਾ ਅਪਰਾਧ ਹੈ ਹੈ ਅਤੇ ਇਸ ਨਾਲ ਪੁਲਿਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਫਿਲਹਾਲ ਮੁਲਜ਼ਮ ਦੀ ਸ਼ਨਾਖਤ ਕੁਲਵੰਤ ਸਿੰਘ ਵਜੋਂ ਹੋਈ ਹੈ ਅਤੇ ਸੰਜੇ ਗਾਂਧੀ ਕਲੋਨੀ ਨੇੜਿਓਂ ਬਣੀ ਪਾਣੀ ਵਾਲੀ ਟੈਂਕੀ ਕੋਲ ਇਹ ਹਰਕਤ ਕਰਦਾ ਵਿਖਾਈ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button