Breaking NewsD5 specialIndiaNewsPunjabTop News

ਸਸਪੈਂਸ ਬਰਕਰਾਰ : ਰਾਜ ਸਭਾ ਲਈ ਨਾਮਜ਼ਦਗੀ ‘ਤੇ ‘ਆਪ’ ਨੇ ਅਜੇ ਵੀ ਨਹੀਂ ਖੋਲ੍ਹੇ ਪੱਤੇ

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ ਪੰਜ ਸੀਟਾਂ ਲਈ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ। ਵੱਡੇ ਬਹੁਮਤ ਦੇ ਨਾਲ ਸੂਬੇ ‘ਚ ਸੱਤਾ ’ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਪੰਜੇ ਸੀਟਾਂ ‘ਤੇ ਜਿੱਤ ਦਰਜ ਕਰਨ ਦੀ ਪੂਰੀ ਸੰਭਾਵਨਾ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ‘ਤੇ ਟਿਕੀਆਂ ਹਨ ਪਰ ਆਮ ਆਦਮੀ ਪਾਰਟੀ ਵੱਲੋਂ ਅਜੇ ਤਕ ਇਸ ਸਬੰਧੀ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ।

ਕੈਨੇਡਾ ਪੁਲਿਸ ਦਾ ਐਕਸ਼ਨ, ਵੱਡਾ ਹਾਦਸਾ ਟਲਿਆ, ਪ੍ਰਧਾਨ ਮੰਤਰੀ ਦਾ ਬਿਆਨ

ਹਾਲਾਂਕਿ ਪਾਰਟੀ ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਲਈ ਅਜੇ ਤੱਕ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ, ‘ਆਪ’ ਨੇਤਾ ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਜਗਮੋਹਨ ਸਿੰਘ ਕੰਗ, ਲੁਧਿਆਣਾ ਦੇ ਕਾਰੋਬਾਰੀ ਰਾਜੇਸ਼ ਡਾਂਗੜੀ ਅਤੇ ‘ਆਪ’ ਦੇ ਸਾਬਕਾ ਖਜ਼ਾਨਚੀ ਨਰਿੰਦਰ ਸ਼ੇਰਗਿਲ ਦੇ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button