PunjabPunjabTop News

ਸਸਪੈਂਡਡ DIG ਭੁੱਲਰ ਦੇ ਟਿਕਾਣਿਆਂ ਤੋਂ 1.4 ਕਰੋੜ ਦੀ ਹੋਰ ਨਕਦੀ ਬਰਾਮਦ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੁਅੱਤਲ ਪੰਜਾਬ ਪੁਲਿਸ ਡੀਆਈਜੀ ਹਰਚਰਨ ਭੁੱਲਰ ਦੇ ਟਿਕਾਣਿਆ ‘ਤੇ ਕੀਤੀ ਗਈ ਰੇਡ ਦੌਰਾਨ, 1.04 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨਕਦੀ ਤੋਂ ਇਲਾਵਾ, ਈਡੀ ਨੇ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਦੱਸ ਦੇਈਏ ਕਿ ਈਡੀ ਨੇ ਦੋ ਦਿਨ ਪਹਿਲਾਂ ਭੁੱਲਰ ਕੇਸ ਸਬੰਧ ‘ਚ ਪੰਜਾਬ ਤੇ ਚੰਡੀਗੜ੍ਹ ਭਰ ‘ਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਦੋ ਦਿਨ ਬਾਅਦ ਇੱਕ ਅਧਿਕਾਰਤ ਅਪਡੇਟ ਦਿੰਦੇ ਹੋਏ, ਈਡੀ ਦੇ ਬੁਲਾਰੇ ਨੇ ਦੱਸਿਆ ਕਿ ਹਰਚਰਨ ਭੁੱਲਰ ਦੇ 11 ਟਿਕਾਣਿਆਂ ‘ਤੇ ਮਾਰੇ ਗਏ ਛਾਪਿਆਂ ਤੇ ਤਲਾਸ਼ੀ ਦੌਰਾਨ, ਪ੍ਰਾਪਰਟੀ ਕਾਰੋਬਾਰ ਸਬੰਧਤ ਕਈ ਮਹੱਤਵਪੂਰਨ ਦਸਤਾਵੇਜ਼ਾਂ ਦੇ ਨਾਲ 1.04 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।ਬੁਲਾਰੇ ਦੇ ਅਨੁਸਾਰ, ਜਾਂਚ ‘ਚ ਕਰੋੜਾਂ ਰੁਪਏ ਦੇ ਵਿੱਤੀ ਲੈਣ-ਦੇਣ ‘ਚ ਸ਼ਮੂਲੀਅਤ ਦਾ ਖੁਲਾਸਾ ਹੋਣ ਤੋਂ ਬਾਅਦ ਭੁੱਲਰ ਖਿਆਫ਼ ਈਡੀ ਨੇ ਮਾਮਲਾ ਦਰਜ ਕੀਤਾ ਹੈ। ਇਹ ਛਾਪੇ, ਭੁੱਲਰ ਨਾਲ ਜੁੜੇ ਪ੍ਰਾਪਰਟੀ ਡੀਲਰਾਂ ਤੇ ਕਈ ਹੋਰ ਲੋਕਾਂ ‘ਤੇ ਮਾਰੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button