ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਸਾੜਣ ਵਾਲੇ ਪ੍ਰਦਰਸ਼ਨਕਾਰੀ ਨੂੰ ਮਾਰੀ ਗਈ ਗੋਲੀ
ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਸਾੜਣ ਵਾਲੇ ਪ੍ਰਦਰਸ਼ਨਕਾਰੀ ਸਲਵਾਨ ਮੋਮਿਕਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸਾਲਵਾਨ ਨੇ 2023 ਵਿੱਚ ਕੁਰਾਨ ਦੀਆਂ ਕਾਪੀਆਂ ਸਾੜ੍ਹੀਆਂ ਸਨ, ਜਿਸ ਤੋਂ ਬਾਅਦ ਕਈ ਮੁਸਲਿਮ ਦੇਸ਼ਾਂ ਨੇ ਉਸ ਦੀ ਆਲੋਚਨਾ ਕੀਤੀ ਸੀ। ਰਿਪੋਰਟ ਦੇ ਅਨੁਸਾਰ, ਹਮਲਾਵਰ ਸਟਾਕਹੋਮ ਵਿੱਚ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਹਮਲੇ ਵੇਲੇ ਮੋਮਿਕਾ ਟਿੱਕਟੋਕ ‘ਤੇ ਲਾਈਵ ਸੀ।
38 ਸਾਲਾ ਸਲਵਾਨ ਮੋਮਿਕਾ ਨੇ ਸਵੀਡਨ ਵਿੱਚ ਇਸਲਾਮ ਦੇ ਪਵਿੱਤਰ ਗ੍ਰੰਥ ਨੂੰ ਸਾੜਨ ਅਤੇ ਬੇਅਦਬੀ ਕਰਨ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਉਸ ਵੱਲੋਂ ਕੁਰਾਨ ਨੂੰ ਸਾੜਨ ਦਾ ਵੀਡੀਓ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਵਿੱਚ ਦੇਖਿਆ ਗਿਆ। ਉਸ ਦੇ ਇਸ ਐਕਸ਼ਨ ‘ਤੇ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਆਈਆਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.