Breaking NewsD5 specialEntertainmentNews

ਸਲਮਾਨ ਖਾਨ ਨੇ ਫ਼ਿਲਮ ‘Radhe’ ਦੀ ਰਿਲੀਜ਼ ਕਰਨ ਦਾ ਕੀਤਾ ਐਲਾਨ

ਮੁੰਬਈ : ਪਿਛਲੇ ਸਾਲ ਕੋਰੋਨਾ ਦੀ ਕਾਰਨ ਫਿਲਮ ‘ਰਾਧੇ’ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋ ਸਕੀ ਪਰ ਇਸ ਸਾਲ ਈਦ ਦੇ ਮੌਕੇ ‘ਤੇ ਸਲਮਾਨ ਖਾਨ ਨੇ ਆਪਣੀ ਫ਼ਿਲਮ ਰਾਧੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਸਲਮਾਨ ਖਾਨ ਦੇ ਫੈਂਸ ਪਿਛਲੇ ਸਾਲ ਤੋਂ ਹੀ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ‘ਚ ਸਲਮਾਨ ਖਾਨ ਦੇ ਨਾਲ ਦਿਸ਼ਾ ਪਾਟਨੀ ਮੁੱਖ ਕਿਰਦਾਰ ਨਿਬਾਂਉਂਦੀ ਹੋਈ ਨਜ਼ਰ ਆਏਗੀ।

ਕੇਂਦਰ ਦੇ ਆਪ੍ਰੇਸ਼ਨ ਕਲੀਨ ਨੂੰ ਕਿਸਾਨਾਂ ਨੇ ਕਰਤਾ ਫੇਲ੍ਹ!ਕਿਸਾਨਾਂ ਦੇੇ ਪ੍ਰਧਾਨ ਦੀ ਮੋਦੀ ਨੂੰ ਚਿਤਾਵਨੀ..

‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ਹੁਣ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜਿਥੇ ਸਰਕਾਰ ਦੁਆਰਾ ਜਾਰੀ ਕੋਵਿਡ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ੀ-5 ’ਤੇ ਜ਼ੀ ਦੀ ‘ਪੇ ਪਰ ਵਿਊ’ ਸੇਵਾ ਜੀਪਲੈਕਸ ਦਰਸ਼ਕਾਂ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਵੀ ਫ਼ਿਲਮ ਨੂੰ ਦੇਖਣਾ ਦਾ ਮੌਕਾ ਦੇਵੇਗੀ। ਇਸ ਨੂੰ ਮਿਡਲ ਈਸਟ, ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਯੂਰਪ ਸਮੇਤ 40 ਦੇਸ਼ਾਂ ’ਚ ਰਿਲੀਜ਼ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਪਿਛਲੇ ਸਾਲ ਕੋਰੋਨਾ ਤੋਂ ਬਾਅਦ ਇਹ ਬਾਲੀਵੁੱਡ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਯੂ. ਕੇ. ’ਚ ਨਾਟਕੀ ਰੂਪ ’ਚ ਰਿਲੀਜ਼ ਹੋਵੇਗੀ।

 

View this post on Instagram

 

A post shared by Salman Khan (@beingsalmankhan)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button