ਸਲਮਾਨ-ਅਕਸ਼ੈ ਦੇ ਨਾਲ ਕੰਮ ਕਰਨ ਵਾਲੇ ਇਸ ਅਦਾਕਾਰ ਨੇ ਕੀਤਾ ਸੁਸਾਈਡ
ਨਵੀਂ ਦਿੱਲੀ : ਅਦਾਕਾਰ ਕੁਸ਼ਲ ਪੰਜਾਬੀ ਦੇ ਸੁਸਾਈਡ ਤੇ ਨਵਾਂ ਅਪਡੇਟ ਆਇਆ ਹੈ। ਪੁਲਿਸ ਨੇ ਕੁਸ਼ਲ ਪੰਜਾਬੀ ਦੀ ਲਾਸ਼ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। DCP ਪਰਮਜੀਤ ਸਿੰਘ ਦਹੀਆ ਨੇ ਕੁਸ਼ਲ ਪੰਜਾਬੀ ਦੇ ਸੁਸਾਈਡ ਨਾਲ ਜੁੜੀ ਜਾਣਕਾਰੀ ਸ਼ੇਅਰ ਕੀਤੀ ਹੈ। DCP ਪਰਮਜੀਤ ਸਿੰਘ ਦਹੀਆ ਨੇ ਦੱਸਿਆ, ਕਿ ਹਾਂ ਇਹ ਸੁਸਾਈਡ ਕੇਸ ਹੈ। ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨਾਲ ਦੁਪਹਿਰ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਕੁਸ਼ਲ ਦਾ ਫੋਨ ਨਹੀਂ ਲੱਗ ਰਿਹਾ ਸੀ।
ਉਨ੍ਹਾਂ ਨੇ ਰਾਤ ਤੱਕ ਇੰਤਜ਼ਾਰ ਕੀਤਾ। ਜਦੋਂ ਕੁਸ਼ਲ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਹ ਰਾਤ ਨੂੰ 10.30 ਵਜੇ ਕੁਸ਼ਲ ਦੀ ਬਿਲਡਿੰਗ ਵਿੱਚ ਪਹੁੰਚੇ। ਕੁਸ਼ਲ ਘਰ ‘ਚ ਇਕੱਲਾ ਸੀ। ਇਸ ਲਈ ਉਨ੍ਹਾਂ ਮਾਤਾ ਪਿਤਾ ਦਰਵਾਜ਼ਾ ਤੋੜ ਕੇ ਅੰਦਰ ਗਏ। ਘਰ ਦੇ ਅੰਦਰ ਜਾ ਕੇ ਦੇਖਿਆ ਕਿ ਕੁਸ਼ਲ ਦੀ ਲਾਸ਼ ਪੱਖੇ ਦੇ ਨਾਲ ਲਟਕ ਰਹੀ ਸੀ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।
BREAKING | ਮੁਆਫ਼ੀ ਮੰਗਣ ਸਮੇਂ Bhagwant Mann ਅੱਗੇ ਪੱਤਰਕਾਰ ਨੇ ਆਪਣਿਆਂ ਨੂੰ ਭੰਡਿਆ
DCP ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਕਿਸੇ ਨੂੰ ਵੀ ਨਹੀਂ ਠਹਿਰਾਇਆ। ਦੂਜੇ ਪਾਸੇ ਰਿਪੋਰਟਾਂ ਇਹ ਵੀ ਕਹਿ
ਰਹੀਆਂ ਹਨ ਕਿ ਕੁਸ਼ਲ ਆਰਥਿਕ ਤੰਗੀ ਝੱਲ ਰਹੇ ਸਨ। ਉਨ੍ਹਾਂ ਦੇ ਲੋਕ ਕੋਈ ਕੰਮ ਨਹੀਂ ਸੀ। ਪ੍ਰੋਫੈਸ਼ਨਲ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਸਨ।
ਦੱਸ ਦਈਏ ਕਿ ਕੁਸ਼ਲ ਪੰਜਾਬੀ ਨੇ ਨਵੰਬਰ 2015 ਵਿੱਚ ਆਪਣੀ ਗਰਲਫਰੈਂਡ ਦੇ ਨਾਲ ਵਿਆਹ ਕਰਵਾਇਆ ਸੀ। ਕੁਸ਼ਲ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਸਨ। ਸੁਸਾਈਡ ਤੋਂ ਪਹਿਲਾ ਕੁਸ਼ਲ ਨੇ ਇੰਸਟਾ ਸਟੋਰੀ ਤੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ।
ਤਸਵੀਰ ਤੇ ਦਿਲ ਦਾ ਇਮੋਜੀ ਵੀ ਬਣਾਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.