Breaking NewsD5 specialNewsPunjab

ਸਰਹਿੰਦ ਦਾ ਸਾਰਾ ਇਲਾਕਾ ਅਤੇ ਰੇਲਵੇ ਸਟੇਸ਼ਨ ਦੇ ਨਾਲ ਲੱਗਦਾ ਦਾ ਇਲਾਕਾ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ

ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 13 ਮਈ 2020 ਨੂੰ  ਹਿਮਾਂਯੂਪੁਰ(ਸਰਹਿੰਦ) ਦਾ ਸਾਰਾ ਇਲਾਕਾ ( ਮਏ ਬਾਜ਼ਾਰ) ਅਤੇ ਰੇਲਵੇ ਸਟੇਸ਼ਨ ਸਰਹਿੰਦ ਦੇ ਨਾਲ ਲੱਗਦਾ ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਕਰਫਿਊ ਵਿੱਚ ਸਮੇਂ ਸਮੇਂ ‘ਤੇ ਦਿੱਤੀਆਂ ਛੋਟਾਂ ਮਿਤੀ 13 ਮਈ 2020 ਨੂੰ ਇਨ੍ਹਾਂ ਇਲਾਕਿਆਂ ਵਿੱਚ ਲਾਗੂ ਨਹੀਂ ਹੋਣਗੀਆਂ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਬਹੁਤ ਸਾਰੇ ਪਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਹੋਰ ਲੋਕ ਆਪਣੀਆਂ ਪੱਕੀਆਂ ਰਿਹਾਇਸ਼ਾਂ ਵਾਲੇ ਸਥਾਨਾਂ ਨੂੰ ਰੇਲ ਅਤੇ ਸੜਕੀ ਮਾਰਗਾਂ ਰਾਹੀਂ ਜਾ ਰਹੇ ਹਨ।

Simarjeet Bains | ਕਿੱਥੇ ਦੱਬਦੈ ਸਿਮਰਜੀਤ ਬੈਂਸ, ਰਿਕਾਰਡਿੰਗ ਲਾ ਕੇ DC ਨੂੰ ਲਾਇਆ ਫੋਨ | MLA ਹੋਵੇ ਤਾਂ ਬੈਂਸ ਵਰਗਾ

ਇਸੇ ਲੜੀ ਤਹਿਤ 13 ਮਈ ਨੂੰ ਬਾਅਦ ਦੁਪਹਿਰ 04:00 ਵਜੇ ਇੱਕ ਰੇਲਗੱਡੀ ਸਰਹਿੰਦ ਜੰਕਸ਼ਨ ਤੋਂ ਮਨੀਪੁਰ ਲਈ ਅਤੇ ਇੱਕ ਹੋਰ ਰੇਲਗੱਡੀ ਰਾਤ 09:00 ਵਜੇ ਸਰਹਿੰਦ ਜੰਕਸ਼ਨ ਤੋਂ ਗੋਰਖਪੁਰ (ਉੱਤਰਪ੍ਰਦੇਸ਼) ਲਈ ਰਵਾਨਾ ਹੋਣੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਇਹਤਿਆਤ ਵਰਤਣੀ ਅਤਿ ਜ਼ਰੂਰੀ ਹੈ ਜਿਸਦੇ ਮੱਦੇਨਜ਼ਰ 13 ਮਈ 2020 ਨੂੰ ਹਿਮਾਂਯੂਪੁਰ (ਸਰਹਿੰਦ) ਦਾ ਸਾਰਾ ਇਲਾਕਾ (ਮਏ ਬਾਜਾਰ) ਅਤੇ ਰੇਲਵੇ ਸਟੇਸ਼ਨ ਸਰਹਿੰਦ ਦੇ ਨਾਲ ਲੱਗਦਾ ਸਾਰਾ ਇਲਾਕਾ ਪੂਰੀ ਤਰ੍ਹਾਂ ਨਾਲ ਬੰਦ ਰੱਖਣਾ ਲਾਜ਼ਮੀ ਹੈ।ਇਹ ਹੁਕਮ 12 ਮਈ 2020 ਨੂੰ ਰਾਤ 12:00 ਵਜੇ  ਤੋਂ  ਮਿਤੀ 13.05.2020 ਨੂੰ ਰਾਤ 12:00 ਵਜੇ ਤੱਕ ਲਾਗੂ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button