News

ਸਰਨਾ ਨੂੰ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਨਾਲ ਜਾਣ ਤੋਂ ਰੋਕੇ ਜਾਣ ਦੀ ਚਰਚਾ

ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਵਾਲੇ ਨਗਰਕੀਰਤਨ ਨਾਲ ਜਾਣ ਤੋਂ ਰੋਕੇ ਜਾਣ ਦੀ ਚਰਚਾ ਹੈ। ਪਤਾ ਲੱਗਾ ਹੈ ਕਿ ਸਰਨਾ ਨੂੰ ਉਨ੍ਹਾਂ ‘ਤੇ ਚੱਲ ਰਹੇ ਕਿਸੇ ਪੁਰਾਣੇ ਕੇਸ ਦੇ ਚਲਦਿਆਂ ਰੋਕਿਆ ਗਿਆ ਹੈ।ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਗੁਰਦੁਆਰਾ ਨਾਨਕ ਪਿਆਉ ਦਿੱਲੀ ਤੋਂ ਆਰੰਭ ਹੋਇਆ ਨਗਰ ਕੀਰਤਨ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕਣ ਕਰਨ ਉਪਰੰਤ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਸੀ।ਪਤਾ ਲੱਗਾ ਹੈ ਕਿ ਜੇਕਰ ਪਰਮਜੀਤ ਸਿੰਘ ਸਰਨਾ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ ਤਾਂ ਉਨ੍ਹਾਂ ਦੀ ਥਾਂ ਹਰਵਿੰਦਰ ਸਰਨਾ ਇਸ ਨਗਰਕੀਰਤਨ ਦੀ ਅਗਵਾਈ ਕਰਨਗੇ। ਇਸ ਨਗਰਕੀਰਤਨ ਦੇ ਨਾਲ 800 ਦੇ ਕਰੀਬ ਸ਼ਰਧਾਲੂ ਮੌਜੂਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button