Breaking NewsD5 specialIndiaNewsPunjabTop News

ਇੱਕ ਵਾਰ ਫਿਰ ਗਰਜੇ Navjot Sidhu, ਮਜੀਠੀਆ – ਕੈਪਟਨ ਅਤੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ, ‘ਮੈਂ ਕਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ’ 

ਫਗਵਾੜਾ/ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਫਗਵਾੜਾ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਸਿੱਧੂ ਨੇ ਲੋਕਾਂ ਨੂੰ ਆਗਾਮੀ ਚੋਣਾਂ ਨੂੰ ਲੈ ਕੇ ਸਮਝਦਾਰੀ ਨਾਲ ਵੋਟ ਪਾਉਣ ਦੀ ਅਪੀਲ ਕੀਤੀ, ਉਥੇ ਹੀ ਬਿਕਰਮ ਸਿੰਘ ਮਜੀਠੀਆ, ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ ਅਤੇ ਜੇਕਰ ਤੁਸੀਂ ਹੁਣ ਅਕਾਲੀ ਦਲ ਨੂੰ ਵੋਟ ਪਾਉਂਦੇ ਹੋ ਤਾਂ ਉਹ ਭਾਜਪਾ ‘ਚ ਚਲੇ ਜਾਣਗੇ ਅਤੇ ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿਓਗੇ ਤਾਂ ਉਹ ਅਕਾਲੀ ਦਲ ਨੂੰ ਜਾਣਗੇ, ਇਸ ਲਈ ਸਮਝਦਾਰੀ ਨਾਲ ਵੋਟ ਪਾਉ।

ਕਿਸਾਨਾਂ ਦੇ ਫੈਸਲੇ ਨੇ ਹਿਲਾਈ ਸਰਕਾਰ! Modi ਸਰਕਾਰ ਨੂੰ ਛਿੜੀ ਬਿਪਤਾ, Congress ਨੂੰ ਝਟਕਾ | D5 Channel Punjabi

ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ ਅਫਸਰ ਬਦਲ ਗਏ ਤਾਂ ਮਜੀਠੀਆ ਹੁਣ ਫਰਾਰ ਹੋ ਗਿਆ ਹੈ। ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਮੌਸਮੀ ਨੇਤਾ ਦੱਸਦੇ ਹੋਏ ਕਿਹਾ ਕਿ ਉਹ ਮੌਸਮੀ ਡੱਡੂ ਹਨ ਜੋ ਮੌਸਮ ਬਦਲਣ ‘ਤੇ ਹੀ ਪੰਜਾਬ ਆਉਂਦੇ ਹਨ। ਸਾਢੇ 4 ਸਾਲ ਪਹਿਲਾਂ ਕਿੱਥੇ ਸੀ ਕੇਜਰੀਵਾਲ ? ਪੰਜਾਬ ਵਿੱਚ ਆ ਕੇ ਝੂਠੇ ਵਾਅਦੇ ਕਰਨੇ ਹੀ ਜਾਣਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button