Breaking NewsD5 specialIndiaNewsPoliticsPunjab

ਸਰਕਾਰ ਗਰੀਬਾਂ ਨੂੰ ਦੇਵੇਗੀ ਵੱਡਾ ਤੋਹਫ਼ਾ, ਜ਼ਲਦ ਲਾਗੂ ਹੋਵੇਗੀ ਨਵੀਂ ਯੋਜਨਾ

ਨਵੀਂ ਦਿੱਲੀ : ਦੇਸ਼ ਭਰ ‘ਚ ਇੱਕ ਜੂਨ 2020 ਤੋਂ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਸਕੀਮ ਲਾਗੂ ਹੋ ਜਾਵੇਗੀ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਖਪਤਕਾਰ ਇੱਕ ਹੀ ਰਾਸ਼ਨ ਕਾਰਡ ਦਾ ਇਸਤੇਮਾਲ ਦੇਸ਼ ‘ਚ ਕਿਤੇ ਵੀ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅਸੀ ਇੱਕ ਜੂਨ ਤੋਂ ਇਸ ਯੋਜਨਾ ਨੂੰ ਦੇਸ਼ ਭਰ ਵਿੱਚ ਲਾਗੂ ਕਰਾਂਗੇ।

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼

ਦੱਸ ਦਈਏ ਕਿ 2019 ਵਿੱਚ ‘ਵਨ ਨੇਸ਼ਨ, ਵਨ ਰਾਸ਼ਨ ਕਾਰਡ’ ਯੋਜਨਾ ਨੂੰ ਚਾਰ ਰਾਜਾਂ ਆਂਧਰਾਪ੍ਰਦੇਸ਼, ਤੇਲੰਗਾਨਾ ਅਤੇ ਗੁਜਰਾਤ, ਮਹਾਰਾਸ਼ਟਰ ਵਿੱਚ ਲਾਗੂ ਕੀਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਕਾਰਡ ਪੋਰਟੇਬਿਲਟੀ ਦੀ ਸਹੂਲਤ ਦਿੱਤੀ ਗਈ ਸੀ। ਕੇਂਦਰੀ ਮੰਤਰੀ ਪਾਸਵਾਨ ਨੇ ਇਸਦਾ ਉਦਘਾਟਨ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਰਾਜਾਂ ਵਿੱਚ ਯੋਜਨਾ ਦੇ ਸਫਲ ਹੋਣ ‘ਤੇ ਇਸਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰ ਰਾਜਾਂ ‘ਚ ਯੋਜਨਾ ਸਫਲ ਹੋਣ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਹੁਣ ਇਸ ਯੋਜਨਾ ਦੇ ਤਹਿਤ ਦੇਸ਼ ਦੇ ਕਿਸੇ ਵੀ ਰਾਜ ਦਾ ਰਾਸ਼ਨ ਕਾਰਡਧਾਰਕ ਕਿਸੇ ਹੋਰ ਰਾਜ ਵਿੱਚ ਵੀ ਰਾਸ਼ਨ ਦੀਆਂ ਦੁਕਾਨਾਂ ਤੋਂ ਸਸਤੀਆਂ ਕੀਮਤਾਂ ‘ਚ ਚਾਵਲ ਅਤੇ ਕਣਕ ਖਰੀਦ ਸਕੇਗਾ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਨਾ ਕੇਵਲ ਭ੍ਰਿਸ਼ਟਾਚਾਰ ‘ਤੇ ਲਗਾਮ ਲੱਗੇਗੀ, ਸਗੋਂ ਰੁਜਗਾਰ ਜਾਂ ਹੋਰ ਵਜ੍ਹਾਂ ਨਾਲ ਇੱਕ ਸਥਾਨ ਤੋਂ ਦੂਜੀ ਥਾਂ ‘ਤੇ ਜਾਣ ਵਾਲੇ ਗਰੀਬਾਂ ਨੂੰ ਸਬਸਿਡੀ ਵਾਲੇ ਰਾਸ਼ਨ ਤੋਂ ਵਾਝਾਂ ਨਹੀਂ ਹੋਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button