PunjabTop News

ਸਰਕਾਰੀ ਡਾਕਟਰ ਨਹੀਂ ਕਰਨਗੇ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ, ਕਿਸਾਨਾਂ ’ਤੇ ਮਾੜਾ ਵਤੀਰਾ ਕਰਨ ਦਾ ਇਲਜ਼ਾਮ

ਸਰਕਾਰੀ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਦੇ ਲਈ ਇਨਕਾਰ ਕਰ ਦਿੱਤਾ ਗਿਆ ਹੈ।ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਡਾਕਟਰਾਂ ਨੇ ਕਿਸਾਨਾਂ ’ਤੇ ਬੁਰਾ ਵਤੀਰਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਮੈਡੀਕਲ ਸੁਪਰੀਡੈਂਟ ਨੂੰ ਪੱਤਰ ਲਿਖਿਆ ਹੈ।

ਉੱਥੇ ਹੀ ਦੂਜੇ ਪਾਸੇ ਡਾਕਟਰ ਸਵੈਮਾਨ ਸਿੰਘ ਕਾਰਡੀਉਲੋਜਿਸਟ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਹੀ ਦੇਖਭਾਲ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ, ਤਾਂ ਮੈਂ ਕਿਸਾਨਾਂ ਦੀ ਸਹਾਇਤਾ ਲਈ ਖੁਦ ਭਾਰਤ ਜਾਣ ਲਈ ਤਿਆਰ ਹਾਂ। ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਗੌਲਿਆ ਕਰਨਾ ਅਸਵੀਕਾਰਨਯੋਗ ਹੈ। ਇਹ ਪੱਤਰ ਡਾਕਟਰੀ ਨੈਤਿਕਤਾ ਦੀ ਸਪੱਸ਼ਟ ਉਲੰਘਣਾ ਹੈ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇੱਕ ਹੋਰ ਸਾਧਨ ਹੈ

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਰਾਤ 11 ਵਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗੁਲੂਕੋਜ਼ ਦੀ ਛੋਟੀ ਬੋਤਲ ਦਿੱਤੀ ਗਈ, ਜਿਸ ਨੂੰ ਇੱਕ ਘੰਟੇ ਵਿੱਚ ਖਤਮ ਕਰ ਦਿੱਤਾ ਜਾਣਾ ਸੀ। ਡੱਲੇਵਾਲ ਦੇ ਨਾਲ ਟਰਾਲੀ ਵਿੱਚ ਮੌਜੂਦ ਅਮਰੀਕ ਸਿੰਘ ਨੇ ਦੱਸਿਆ ਕਿ ਕਰੀਬ ਪੌਣੇ ਘੰਟੇ ਤੋਂ ਡਰਿੱਪ ਸਹੀ ਢੰਗ ਨਾਲ ਨਹੀਂ ਚੱਲ ਰਹੀ ਸੀ, ਜਿਸ ਦੀ ਸੂਚਨਾ ਮੈਡੀਕਲ ਟੀਮ ਨੂੰ ਦਿੱਤੀ ਗਈ ਤਾਂ ਡੱਲੇਵਾਲ ਪੁੱਜੀ ਟੀਮ ਨੇ ਕੁਝ ਸਮੇਂ ਬਾਅਦ ਡਰਿੱਪ ਦੀ ਰਫ਼ਤਾਰ ਵਧਾ ਦਿੱਤੀ ਡੱਲੇਵਾਲ ਦੀ ਬਾਂਹ ਸੁੱਜਣ ਲੱਗੀ, ਜਦੋਂ ਦੁਬਾਰਾ ਸਿਹਤ ਕਰਮਚਾਰੀ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੂਈ ਬੰਦ ਹੋ ਗਈ ਹੈ। ਇਸ ਨੂੰ ਕਿਸੇ ਹੋਰ ਥਾਂ ‘ਤੇ ਪਾਉਣਾ ਸੀ, ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸਿਹਤ ਕਰਮਚਾਰੀ ਦੀ ਸੂਈ ਨਾੜੀ ‘ਚ ਨਹੀਂ ਗਈ ਅਤੇ ਡੱਲੇਵਾਲ ਦੀ ਬਾਂਹ ‘ਚੋਂ ਖੂਨ ਨਿਕਲਣ ਲੱਗਾ। ਜਿਸ ‘ਤੇ ਡੱਲੇਵਾਲ ਨੇ ਡਰਿੱਪ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਮੌਕੇ ’ਤੇ ਮੌਜੂਦ ਕਿਸਾਨ ਆਗੂਆਂ ਨੇ ਜਦੋਂ ਮੁਲਾਜ਼ਮ ਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਡਰਿੱਪ ਲਾਉਣ ’ਚ ਇੰਨੀ ਮੁਸ਼ਕਲ ਕਿਉਂ ਆ ਰਹੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਡਾਕਟਰ ਨਹੀਂ ਸਗੋਂ ਸਿਖਿਆਰਥੀ ਹੈ। ਡਾਕਟਰ ਸੌਂ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button