ਸਮੁੰਦਰ ਕਿਨਾਰੇ ਕਬਾੜ ‘ਚੋਂ ਨੌਜਵਾਨਾਂ ਨੂੰ ਮਿਲਿਆ ਖਜ਼ਾਨਾ, ਇੱਕ ਝਟਕੇ ‘ਚ ਹੋ ਗਏ ਮਾਲਾਮਾਲ
ਵਾਸ਼ਿੰਗਟਨ : ਫਲੋਰੀਡਾ ‘ਚ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਨੌਜਵਾਨਾਂ ਨੂੰ 305 ਸਾਲ ਪੁਰਾਣਾ ਖਜ਼ਾਨਾ ਖਜ਼ਾਨਾ ਸਮੁੰਦਰ ਕਿਨਾਰੇ ਪਏ ਕਬਾੜ ਹੋ ਚੁੱਕੇ ਜਹਾਜ਼ ਵਿਚ ਮਿਲਿਆ ਹੈ। ਸੈਂਟ ਲੁਸੀ ਦੇ ਰਹਿਣ ਵਾਲੇ 43 ਸਾਲਾ ਦਾ ਜੋਨਾ ਮਾਰਟੀਨੇਜ਼ ਨੇ ਆਪਣੇ ਦੋਸਤ ਦੇ ਨਾਲ ਇਤਿਹਾਸਿਕ ਖੋਜ ਕੀਤੀ ਹੈ। ਉਨ੍ਹਾਂ ਨੇ ਇੰਡੀਅਨ ਰਿਵਰ ਕਾਊਂਟੀ ‘ਚ ਟਰਟਲ ਟ੍ਰੇਲ ਬੀਚ ‘ਤੇ ਸਪੇਨਿਸ਼ ਸਿੱਕਿਆ ਦਾ ਖਜ਼ਾਨਾ ਲੱਭਿਆ ਹੈ।
SPECIAL REPORT | ਕਿਵੇ ਬਚਿਆ ਜਾਵੇ, ਵੇਖੋ ਵਿਸ਼ੇਸ਼ ਰਿਪੋਰਟ
ਟੀਸੀ ਪਾਮ ਡਾਟ ਕਾਮ ਮੁਤਾਬਕ ਕਬਾੜ ‘ਚੋਂ ਨਿਕਲੇ 22 ਸਿੱਕੇ 305 ਸਾਲ ਪੁਰਾਣੇ ਹਨ। ਜਿਨ੍ਹਾਂ ਦੀ ਕੀਮਤ 7000 ਡਾਲਰ ਯਾਨੀ ਕੀ 5,16,145 ਰੁਪਏ ਦੱਸੀ ਜਾ ਰਹੀ ਹੈ।ਜੋਨਾ ਮਾਰਟੀਨੇਜ਼ ਨੇ ਸਥਾਨਕ ਅਖਬਾਰ ਨੂੰ ਦੱਸਿਆ ਕਿ ਪਹਿਲਾਂ ਟਰਟਲ ਟ੍ਰੇਲ ਬੀਚ ਸਿਰਫ ਇਕ ਬੀਚ ਦੇ ਤੌਰ ‘ਤੇ ਜਾਣਿਆ ਜਾਂਦਾ ਸੀ ਪਰ ਹੁਣ ਇਸ ਨੂੰ ‘ਖਜ਼ਾਨੇ ਵਾਲਾ ਬੀਚ’ ਕਿਹਾ ਜਾਵੇਗਾ।”
ਦਰਬਾਰ ਸਾਹਿਬ ‘ਤੇ ਹੋਈ ਝੜਪ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੱਢਿਆ ਜਲੂਸ
ਅਜਿਹਾ ਕਿਹਾ ਜਾਂਦਾ ਹੈ ਕਿ 31 ਜੁਲਾਈ 1715 ਨੂੰ 12 ਸਪੈਨਿਸ਼ ਜਹਾਜ ਖਜ਼ਾਨੇ ਦੇ ਨਾਲ ਸਪੇਨ ਲਈ ਰਵਾਨਾ ਹੋਏ ਸਨ ਪਰ ਫਲੋਰੀਡਾ ਦੇ ਤੱਟ ਤੋਂ ਕੁਝ ਹੀ ਦੂਰ ਤੂਫਾਨ ਆਉਣ ਨਾਲ 11 ਜ਼ਹਾਜ ਡੁੱਬ ਗਏ ਸਨ। ਅੱਜ ਵੀ ਜ਼ਹਾਜਾਂ ਦੇ ਖਜ਼ਾਨੇ ਦਾ ਵੱਡਾ ਹਿੱਸਾ ਸਮੁੰਦਰ ਦੇ ਹੇਠਾਂ ਦਬਿਆ ਹੋਇਆ ਹੈ।
ਪੰਜਾਬ ‘ਚ ਭਾਰੀ ਮੀਂਹ ਕਾਰਨ ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ | BREAKING
ਮਾਰਟੀਨੇਜ਼ ਦਾ ਕਹਿਣਾ ਹੈ ਮੈਨੂੰ ਸਮੁੰਦਰੀ ਬੀਚ ਨੂੰ ਪੜ੍ਹਨਾ ਆਉਂਦਾ ਹੈ ਅਤੇ ਮੈਂ ਹਮੇਸ਼ਾ ਕੁਝ ਨਵੀਂ ਖੋਜ ਲਈ ਹਮੇਸ਼ਾ ਅੱਗੇ ਰਹਿੰਦਾ ਹਾਂ। ਅੱਗੇ ਉਨ੍ਹਾਂ ਨੇ ਕਿਹਾ ਸਾਡੇ ਮੈਟਲ ਡਿਟੈਕਟਰ ਨੇ ਕਈ ਵਾਰ ਵੱਡੀ ਖੋਜ ਕੀਤੀ ਹੈ। ਇਸ ਵਾਰ ਵੀ ਸਾਨੂੰ 1715 ਵਿਚ ਡੁੱਬੇ ਹੋਏ ਜਹਾਜ਼ ਦੇ ਕਬਾੜ ਤੋਂ 22 ਸਪੈਨਿਸ਼ ਸਿੱਕੇ ਮਿਲੇ ਹਨ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.