Breaking NewsD5 specialIndiaNewsSportsTop News

ਰੋਹਤਕ ਦੇ ਕਿਸਾਨ ਦੀ ਧੀ ਨੇ Judo ‘ਚ ਜਿੱਤਿਆ Gold Medal

ਰੋਹਤਕ : ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ- 2021’ ਵਿਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੀ ਅਗਵਾਈ ਕਰਨ ਲਈ ਜਦੋਂ ਪ੍ਰੀਤੀ ਗੁਲੀਆ ਬੈਂਗਲੁਰੂ ਲਈ ਰਵਾਨਾ ਹੋਈ, ਤਾਂ ਉਨ੍ਹਾਂ ਦੇ ਕਿਸਾਨ ਪਿਤਾ ਦੀ ਉਨ੍ਹਾਂ ਨੂੰ ਇਕ ਹੀ ਅਪੀਲ ਸੀ, ਇਸ ਵਾਰ ਸੋਨ ਤਮਗਾ ਹਾਸਲ ਕਰਨਾ, ਪੁੱਤਰ’।

Bhagwant Mann ਨੇ ਲਏ ਇਤਿਹਾਸਿਕ ਫੈਸਲੇ, ਉੱਧਰੋਂ ਗ੍ਰਹਿ ਮੰਤਰੀ ਨੇ ਸੱਦ ਲਈ ਮੀਟਿੰਗ | D5 Channel Punjabi

ਇਸ ਲਈ ਜਦੋਂ ਉਸ ਨੇ 63 ਕਿ. ਗ੍ਰਾ. ਮਹਿਲਾ ਜੂਡੋ ਫਾਈਨਲ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਆਪਣੀ ਵਿਰੋਧੀ ਉਨਤੀ ਸ਼ਰਮਾ ਨੂੰ ਹਰਾਇਆ ਤਾਂ ਪ੍ਰੀਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹਰਿਆਣੇ ਦੇ ਰੋਹਤਕ ਜ਼ਿਲ੍ਹੇ ਵਿਚ ਜਾਟ ਸਮੁਦਾਏ ਨਾਲ ਸਬੰਧਤ ਪ੍ਰੀਤੀ ਨੂੰ ਸਮੁਦਾਏ ਨੇ ਕਦੇ ਵੀ ਰੂੜੀਵਾਦਤਾ ਵਿਚ ਨਹੀਂ ਬੰਨ੍ਹਿਆ। ਅਸਲ ਵਿਚ ਉਨ੍ਹਾਂ ਦੇ ਪਰਿਵਾਰ ਨੇ ਜੂਡੋ ਦੀ ਖੇਡ ਵਿਚ ਉਨ੍ਹਾਂ ਦੀ ਪ੍ਰਤਿਭਾ ਦਾ ਸਮਰਥਨ ਕੀਤਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਪਿਛਲੇ ਐਡੀਸ਼ਨ ਵਿਚ ਪ੍ਰੀਤੀ ਨੇ ਇਸ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button