Breaking NewsD5 specialIndiaNewsPoliticsPunjab

ਨੌਕਰੀਆਂ ਦੇਣ ਦੀ ਵਜਾਏ ਨੌਕਰੀਆਂ ਖੋਹਣ ਦੀ ਸੋਚ ਰਹੀ ਹੈ ਕਾਂਗਰਸ ਸਰਕਾਰ

ਚੰਡੀਗੜ੍ਹ : ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ `ਚ ਆਈ ਕਾਂਗਰਸ ਸਰਕਾਰ ਦੇ ਮੰਤਰੀ ਹੁਣ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਲੋਕਾਂ ਦੀਆਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਘਰੋਂ ਘਰੀ ਬਿਠਾਉਣ ਦੀ ਤਿਆਰੀ ਵਿੱਚ ਹਨ। ਜੀ ਹਾਂ ! ਇਸ ਦਾ ਐਲਾਨ ਵੀ ਹੋ ਚੁੱਕਾ ਹੈ ਤੇ ਇਹ ਐਲਾਨ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ, ਜਿਹਨਾਂ ਨੇ ਹੜਤਾਲੀ ਅਧਿਆਪਕਾਂ ਨੂੰ ਧਮਕਾਉਂਦਿਆਂ ਕਿਹਾ ਹੈ ਕਿ ਚੁੱਪ ਕਰਕੇ ਡਿਊਟੀ `ਤੇ ਆ ਜਾਓ, ਨਹੀਂ ਤਾਂ ਅਸੀਂ ਨੌਕਰੀਓਂ ਕੱਢਣ ਲੱਗਿਆਂ ਇਕ ਮਿੰਟ ਨਹੀਂ ਲਾਵਾਂਗੇ । ਸੋਨੀ ਅੱਜ ਇੱਥੇ ਆਰਿਅਨਜ਼ ਕਾਲਜ ਵਿਖੇ ਇਕ ਸਮਾਰੋਹ ਦੌਰਾਨ ਸ਼ਿਰਕਤ ਕਰਨ ਆਏ ਹੋਏ ਸਨ। ਇਥੇ ਬੋਲਦਿਆਂ ਓ ਪੀ ਸੋਨੀ ਨੇ ਜਿਥੇ ਪ੍ਰਾਈਵੇਟ ਅਧਿਆਪਕਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ, ਉਥੇ ਨਾਲ ਹੀ ਸਰਕਾਰੀ ਅਧਿਆਪਕਾਂ ਨੂੰ ਵੀ ਗੱਲਾਂ ਗੱਲਾਂ `ਚ ਸਬਕ ਲੈਣ ਦੀ ਨਸੀਹਤ ਦਿੱਤੀ।

Read Also ਵਾਅਦਿਆਂ ਦੀ ਪੰਡ ਭਾਰੀ ਕੀ ਕਰੇ ਸਰਕਾਰ ਵਿਚਾਰੀ?

ਮੰਤਰੀ ਸਾਬ੍ਹ ਨੇ ਇਕ ਵਾਰ ਫੇਰ ਦਾਅਵਾ ਕੀਤਾ ਕਿ 99 ਫ਼ੀਸਦੀ ਸਰਕਾਰੀ ਅਧਿਆਪਕ ਸਿੱਖਿਆ ਵਿਭਾਗ ਦੀਆਂ ਨੀਤੀਆਂ ਨਾਲ ਸਹਿਮਤ ਨੇ, ਤੇ ਜਿਹੜੇ ਇਕ ਫ਼ੀਸਦੀ ਸਹਿਮਤ ਨਹੀਂ ਹਨ, ਉਹਨਾਂ ਨੂੰ ਵੀ ਸਹਿਮਤ ਕਰ ਲਿਆ ਜਾਵੇਗਾ ਤੇ ਜੇਕਰ ਉਹ ਫੇਰ ਵੀ ਸਹਿਮਤ ਨਾ ਹੋਏ, ਤਾਂ ਸਰਕਾਰ ਕੋਲ ਹੋਰ ਵੀ ਬਹੁਤ ਕਾਨੂੰਨੀ ਢੰਗ ਤਰੀਕੇ ਹਨ । ਮੰਤਰੀ ਸਾਬ੍ਹ ਨੇ ਇਹਨਾਂ ਕਾਨੂੰਨੀ ਢੰਗ ਤਰੀਕਿਆਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਹਨਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਚੋਣਾਂ ਮੌਕੇ ਜਿੱਤ ਦੀ ਚਾਹ ਨਾਲ, ਜਨਤਾ ਦੀ ਕਚਹਿਰੀ ਵਿੱਚ ਗਈਆਂ ਨੇ, ਉਹਨਾਂ ਦਾ ਇਕੋ ਹੀ ਦਾਅਵਾ ਹੁੰਦੈ, ਕਿ ਸੂਬੇ `ਚ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਸਰਕਾਰਾਂ ਸੁੱਤੀਆਂ ਪਈਆਂ ਨੇ ।

 

ਪਰ ਜਿਸ ਤਰ੍ਹਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ `ਚ ਆਈ ਕਾਂਗਰਸ ਸਰਕਾਰ ਦੇ ਇਸ ਮੰਤਰੀ ਨੇ ਨੌਕਰੀ `ਤੇ ਲੱਗੇ ਅਧਿਆਪਕਾਂ ਨੂੰ ਘਰ ਬਿਠਾਉਣ ਦਾ ਐਲਾਨ ਕਰਕੇ ਲੋਕਾਂ ਤੋਂ ਨੌਕਰੀਆਂ ਖੋਹਣ ਦੀ ਸ਼ੁਰੂਆਤ ਕੀਤੀ ਹੈ ਉਸ ਨਾਲ ਚੋਣਾਂ ਦੇ ਇਸ ਸਾਲ ਚ ਕਾਂਗਰਸ ਪਾਰਟੀ ਮੁਸੀਬਤ ‘ਚ ਪੈ ਸਕਦੀ ਐ, ਕਿਉਂਕਿ ਪੰਜਾਬ ਦੇ ਇਤਿਹਾਸ `ਚ ਇਹ ਆਪਣੇ ਆਪ ਦਾ ਪਹਿਲਾ ਮਾਮਲਾ ਹੈ ਜਦੋਂ ਸਰਕਾਰ ਲੱਗੇ ਹੋਏ ਲੋਕਾਂ ਨੂੰ ਸਿਰਫ ਇਸ ਲਈ ਨੌਕਰਿਓਂ ਕੱਢੇਗੀ ਕਿਉਂਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੇ । ਅਜਿਹੇ ਵਿੱਚ ਮੰਤਰੀ ਸਾਬ੍ਹ ਵੱਲੋਂ ਦਿੱਤੀ ਗਈ ਇਸ ਧਮਕੀ ਨੂੰ ਅਧਿਆਪਕ ਕਿਸ ਢੰਗ ਨਾਲ ਲ਼ੈਂਦੇ ਨੇ ਤੇ ਇਹ ਇੱਕ ਬਿਆਨ ਨੂੰ ਮੌਕੇ ਦੀ ਤਾਕ ‘ਚ ਬੈਠੀਆਂ ਸਰਕਾਰ ਵਿਰੋਧੀ ਪਾਰਟੀਆਂ ਕਿਸ ਢੰਗ ਨਾਲ ਲੈਂਦੀਆਂ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button