InternationalTop News
ਸਟਾਰਲਿੰਕ ਨੂੰ ਭਾਰਤ ’ਚ ਕਾਰੋਬਾਰ ਦੀ ਮਨਜ਼ੂਰੀ ਨਾ ਮਿਲਣ ’ਤੇ ਭੜਕੇ ਮਸਕ, ਮੁਕੇਸ਼ ਅੰਬਾਨੀ ’ਤੇ ਮੁੜ ਸਾਧਿਆ ਨਿਸ਼ਾਨਾ

ਅਜਿਹਾ ਲੱਗਦਾ ਹੈ ਕਿ ਸੈਟੇਲਾਈਟ ਸੰਚਾਰ ਕੰਪਨੀ ਸਟਾਰਲਿੰਕ ਨੂੰ ਭਾਰਤ ’ਚ ਕਾਰੋਬਾਰ ਕਰਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਐਲਨ ਮਸਕ ਭੜਕ ਗਏ ਹਨ।
ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਉਨ੍ਹਾਂ ਨੇ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ’ਤੇ ਨਿਸ਼ਾਨਾ ਸਾਧਿਆ ਤੇ ਉਨ੍ਹਾਂ ਨੂੰ ਦੇਸ਼ ਦਾ ‘ਪ੍ਰਧਾਨ ਮੰਤਰੀ’ ਤੱਕ ਕਹਿ ਦਿੱਤਾ। ਉਨ੍ਹਾਂ ਦੇ ਇਸ ਬੇਤੁਕੇ ਬਿਆਨ ਨਾਲ ਪਹਿਲਾਂ ਹੀ ਤਣਾਅਪੂਰਨ ਚੱਲ ਰਹੇ ਭਾਰਤ-ਅਮਰੀਕਾ ਸਬੰਧਾਂ ’ਚ ਹੋਰ ਖਟਾਸ ਆਉਣ ਦੀ ਸੰਭਾਵਨਾ ਵਧ ਗਈ ਹੈ।
ਇੱਕ ਦਿਨ ਪਹਿਲਾਂ ਮਸਕ ਨੇ ਕਿਹਾ ਸੀ, “ਅਸੀਂ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਸਰਕਾਰ ਦੇ ਹਰ ਕਾਨੂੰਨ ਦੀ ਪਾਲਣਾ ਕੀਤੀ ਹੈ। ਫਿਰ ਵੀ ਹੁਣ ਤੱਕ ਲਾਇਸੈਂਸ ਕਿਉਂ ਨਹੀਂ ਮਿਲਿਆ? ਕੀ ਅੰਬਾਨੀ ਭਾਰਤ ਦੇ ਅਸਲੀ ਬੌਸ ਹਨ?”
ਸਟਾਰਲਿੰਕ ਦੇ ਮਾਲਕ ਨੇ ਸ਼ੁੱਕਰਵਾਰ ਨੂੰ ਐਕਸ ’ਤੇ ਲਿਖਿਆ, “ਪਿਆਰੇ ਪ੍ਰਧਾਨ ਮੰਤਰੀ ਅੰਬਾਨੀ, ਮੈਨੂੰ ਇਹ ਸਮਝ ਨਾ ਆਉਣ ਲਈ ਮੁਆਫ਼ ਕਰਨਾ ਕਿ ਤੁਸੀਂ ਹੀ ਭਾਰਤ ਦੇ ਅਸਲੀ ਬੌਸ ਹੋ। ਸੁਭਾਵਿਕ ਹੈ ਕਿ ਤੁਸੀਂ ਏਕਾਧਿਕਾਰ ਰਾਹੀਂ ਭਾਰਤ ਦੇ ਲੋਕਾਂ ਦਾ ਸ਼ੋਸ਼ਣ ਜਾਰੀ ਰੱਖਣਾ ਚਾਹੋਗੇ। ਪਰ ਕੀ ਤੁਸੀਂ ਫਿਰ ਵੀ ਸਟਾਰਲਿੰਕ ਨੂੰ ਮੁਕਾਬਲਾ ਕਰਨ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰੋਗੇ?”
ਇਹ ਵੀ ਪੜ੍ਹੋ
ਸਟਾਰਲਿੰਕ ਨੂੰ ਭਾਰਤ ’ਚ ਕਾਰੋਬਾਰ ਦੀ ਮਨਜ਼ੂਰੀ ਨਾ ਮਿਲਣ ’ਤੇ ਭੜਕੇ ਮਸਕ, ਮੁਕੇਸ਼ ਅੰਬਾਨੀ ’ਤੇ ਮੁੜ ਸਾਧਿਆ ਨਿਸ਼ਾਨਾ
ਦੁਨੀਆ ਦੇ ਕਈ ਹੋਰ ਦੇਸ਼ਾਂ ਵਾਂਗ ਭਾਰਤ ਦੇ ਵੀ ਕਈ ਇਲਾਕਿਆਂ ’ਚ ਇੰਟਰਨੈੱਟ ਦੀ ਪਹੁੰਚ ਨਹੀਂ ਹੈ। ਇਸ ਕਾਰਨ ਬੱਚੇ ਸਿੱਖਿਆ ਤੇ ਛੋਟੇ ਕਾਰੋਬਾਰੀ ਆਪਣਾ ਸਾਮਾਨ ਵਿਸ਼ਵ ਬਾਜ਼ਾਰ ’ਚ ਵੇਚਣ ਦੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਸਟਾਰਲਿੰਕ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਸਕਦੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.