Breaking NewsD5 specialIndiaNewsSportsTop News

ਸਚਿਨ ਦੇ ਦੋਸਤ ਦੀ ਪੁਲਿਸ ਕਰਮਚਾਰੀ ਨੇ ਬਚਾਈ ਜਾਨ, ਤੇਂਦੁਲਕਰ ਨੇ ਇਸ ਤਰ੍ਹਾਂ ਕੀਤਾ ਧੰਨਵਾਦ

ਨਵੀਂ ਦਿੱਲੀ : ਸਚਿਨ ਤੇਂਦੁਲਕਰ ਦੁਨੀਆ ਦੇ ਮਹਾਨ ਕ੍ਰਿਕੇਟਰਾਂ ਵਿੱਚ ਸ਼ਾਮਿਲ ਹਨ। ਦਿੱਗਜ਼ ਕ੍ਰਿਕੇਟਰਾਂ ਸਚਿਨ ਤੇਂਦੁਲਕਰ ਬਹੁਤ ਹੀ ਭਾਵੁਕ ਇਨਸਾਨ ਹਨ। ਸਚਿਨ ਨੇ ਇੱਕ ਵਾਰ ਫਿਰ ਮਨੁੱਖੀ ਪੱਖ ਦਿਖਾਉਂਦੇ ਹੋਏ ਹਾਦਸੇ ਚ ਜ਼ਖ਼ਮੀ ਹੋਏ ਦੋਸਤ ਦੀ ਜ਼ਿੰਦਗੀ ਬਚਾਉਣ ਵਾਲੇ ਟਰੈਫਿਕ ਪੁਲਿਸ ਕਰਮਚਾਰੀ ਵਲੋਂ ਇਨਸਾਨੀਅਤ ਭਰਿਆ ਕੰਮ ਕਰਨ ਲਈ ਸ਼ਲਾਘਾ ਕੀਤੀ। ਸਚਿਨ ਨੇ ਟਵਿੱਟਰ ਤੇ ਟਰੈਫਿਕ ਪੁਲਿਸ ਦੀ ਸ਼ਲਾਘਾ ਕਰਦੇ ਹੋਏ ਇਕ ਵਿਸਥਾਰਤ ਲੇਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਦਾ ਸਿਰਲੇਖ – ਅਜਿਹੇ ਲੋਕਾਂ ਦੀ ਵਜ੍ਹਾ ਨਾਲ ਦੁਨੀਆ ਇਕ ਖ਼ੂਬਸੂਰਤ ਜਗ੍ਹਾ ਹੈ . . . ਦਿੱਤਾ ਹੈ ।

‘Sanyukt Sangharsh Party'(SKM) : Gurnam Singh Chaduni ਦੀ ਸਿਆਸੀ ਪਾਰੀ, ਨਵੀਂ ਪਾਰਟੀ ਦਾ ਐਲਾਨ

ਉਨ੍ਹਾਂ ਨੇ ਲਿਖਿਆ – ਕੁਝ ਦਿਨਾਂ ਪਹਿਲਾਂ ਮੇਰੇ ਇਕ ਕਰੀਬੀ ਦੋਸਤ ਦੇ ਨਾਲ ਗੰਭੀਰ ਹਾਦਸਾ ਵਾਪਰਿਆ । ਰੱਬ ਦੀ ਕਿਰਪਾ ਨਾਲ ਹੁਣ ਉਹ ਬਿਹਤਰ ਹੈ । ਇਹ ਹਾਲਾਂਕਿ ਟਰੈਫਿਕ ਪੁਲਿਸ ਦੇ ਇਕ ਕਰਮਚਾਰੀ ਵਲੋਂ ਸਮੇਂ ਰਹਿੰਦੇ ਮਿਲੀ ਮਦਦ ਨਾਲ ਸੰਭਵ ਹੋਇਆ । ਉਨ੍ਹਾਂ ਨੇ ਲਿਖਿਆ ਕਿ ਉਹ ( ਟਰੈਫਿਕ ਪੁਲਿਸ ਕਰਮਚਾਰੀ ) ਸਮਝਦਾਰੀ ਦਿਖਾਉਂਦੇ ਹੋਏ ਹਾਦਸੇ ਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਕ ਆਟੋ ਤੋਂ ਹਸਪਤਾਲ ਲੈ ਗਿਆ । ਉਸ ਨੇ ਇਸ ਦੌਰਾਨ ਇਹ ਯਕੀਨੀ ਕੀਤਾ ਕਿ ਗੰਭੀਰ ਤੌਰ ਤੇ ਨੁਕਸਾਨੀ ਗਈ ਰੀੜ੍ਹ ਦੀ ਹੱਡੀ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ।

ਲਓ ਨਵਜੋਤ ਸਿੱਧੂ ਦਾ ਸਿਆਸੀ ਧਮਾਕਾ, ਹਾਈਕਮਾਨ ਕਰਤੀ ਹੈਰਾਨ! ਕਰਤਾ ਵੱਡਾ ਐਲਾਨ || D5 Channel Punjabi

ਤੇਂਦੁਲਕਰ ਨੇ ਕਿਹਾ ਕਿ ਉਹ ਪੁਲਿਸ ਵਾਲੇ ਨੂੰ ਮਿਲੇ ਤੇ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ । ਸਾਡੇ ਚਾਰੇ ਪਾਸੇ ਹੋਰ ਵੀ ਉਨ੍ਹਾਂ ਵਰਗੇ ਕਈ ਲੋਕ ਹਨ – ਜੋ ਲੋਕਾਂ ਦੀ ਮਦਦ ਕਰਦੇ ਹੈ । ਅਜਿਹੇ ਲੋਕਾਂ ਦੀ ਵਜ੍ਹਾ ਨਾਲ ਦੁਨੀਆ ਇਕ ਖ਼ੂਬਸੂਰਤ ਜਗ੍ਹਾ ਹੈ । ਜਨਤਾ ਨੂੰ ਅਜਿਹੇ ਸੇਵਾ ਕਰਨ ਵਾਲੇ ਲੋਕਾਂ ਨੂੰ ਧੰਨਵਾਦ ਦੇਣ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ । ਭਾਰਤ ਦੇ ਸਾਬਕਾ ਬੱਲੇਬਾਜ਼ ਨੇ ਟਰੈਫਿਕ ਪੁਲਿਸ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਆਮ ਲੋਕਾਂ ਤੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button