Breaking NewsD5 specialEntertainmentInternationalNewsTop News

ਪਾਕਿਸਤਾਨ ਸਰਕਾਰ ਨੇ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਸਰਪ੍ਰਸਤੀ ‘ਚ ਲੈਣ ਦੀ ਪ੍ਰਕਿਰਿਆ ਕੀਤੀ ਸ਼ੁਰੂ 

ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਸ਼ਹਿਰ ‘ਚ ਬਾਲੀਵੁਡ ਦੇ ਮਹਾਨ ਅਦਾਕਾਰ – ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਅਜਾਇਬ-ਘਰ ‘ਚ ਤਬਦੀਲ ਕਰਨ ਲਈ ਉਨ੍ਹਾਂ ਨੂੰ ਰਸਮੀ ਤੌਰ ‘ਤੇ ਸਰਪ੍ਰਸਤੀ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਖਾਲਿਦ ਮਹਿਮੂਦ ਨੇ ਬੁੱਧਵਾਰ ਨੂੰ ਇਸ ਇਤਿਹਾਸਿਕ ਇਮਾਰਤਾਂ ਦੇ ਮੌਜੂਦਾ ਮਾਲਿਕਾਂ ਨੂੰ ਆਖਰੀ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ 18 ਮਈ ਨੂੰ ਤਲਬ ਕੀਤਾ।

ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !

ਇਹ ਲੋਕ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਇਹਨਾਂ ਹਵੇਲੀਆਂ ਦੇ ਤੈਅ ਕੀਤੀ ਗਈ ਕੀਮਤ ‘ਤੇ ਆਪਣਾ ਇਤਰਾਜ਼ ਦਰਜ ਕਰਾ ਸਕਦੇ ਹਨ। ਸੂਬਾਈ ਸਰਕਾਰ ਜਾਂ ਅਦਾਲਤ ਮਕਾਨਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਆਦੇਸ਼ ਦੇ ਸਕਦੀ ਹੈ। ਪਹਿਲਾਂ ਸੂਬਾਈ ਸਰਕਾਰ ਨੇ ਕਪੂਰ ਦੀ 6.25 ਮਰਲੇ ਅਤੇ ਕੁਮਾਰ ਦੀ 4 ਮਰਲੇ ਦੀ ਹਵੇਲੀ ਲਈ ਕ੍ਰਮਵਾਰ 1.50 ਕਰੋੜ ਅਤੇ 80 ਲੱਖ ਰੁਪਏ ਕੀਮਤ ਤੈਅ ਕੀਤੀ ਸੀ।ਇਹਨਾਂ ਦੋਹਾਂ ਹਵੇਲੀਆਂ ਨੂੰ ਅਜਾਇਬ-ਘਰ ਵਿਚ ਤਬਦੀਲ ਕਰਨ ਦੀ ਯੋਜਨਾ ਹੈ।

ਨਵਜੋਤ ਸਿੱਧੂ ਦਾ ਕੈਪਟਨ ਨੂੰ ਇੱਕ ਹੋਰ ਵੱਡਾ ਝਟਕਾ!ਅੱਧੀ ਰਾਤ ਨੂੰ ਮੰਤਰੀਆਂ ਤੇ MLA ਨਾਲ ਕੀਤੀ ਗੁਪਤ ਮੀਟਿੰਗ?

ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਜ਼ਮੀਨ ਦੇ ਖੇਤਰਫਲ ਨੂੰ ਮਾਪਣ ਦੀ ਈਕਾਈ ਮਰਲਾ ਹੈ। ਇਕ ਮਰਲੇ ਵਿਚ 272.25 ਵਰਗ ਫੁੱਟ ਹੁੰਦੇ ਹਨ। ਕਪੂਰ ਦੀ ਹਵੇਲੀ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਮੰਗੇ ਸਨ ਜਦਕਿ ਕੁਮਾਰ ਦੀ ਹਵੇਲੀ ਦੇ ਮਾਲਕ ਗੁਲ ਰਹਿਮਾਨ ਮੁਹੰਮਦ ਨੇ ਕਿਹਾ ਸੀ ਕਿ ਸਰਕਾਰ ਨੂੰ 3.50 ਕਰੋੜ ਰੁਪਏ ਦੀ ਬਾਜ਼ਾਰ ਦਰ ‘ਤੇ ਉਸ ਨੂੰ ਖਰੀਦਣਾ ਚਾਹੀਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button