Breaking NewsD5 specialNewsPunjab

ਸਕੂਲ ਦੀ ਹਾਲਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ੍ਹ

ਫਿਰੋਜ਼ਪੁਰ : ਬੇਸੱਕ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ। ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੈਠਾ ਦਾ ਸਰਕਾਰੀ ਸਕੂਲ ਜਿਥੇ ਬੱਚਿਆਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੜਨਾ ਪੈ ਰਿਹਾ ਹੈ। ਜਿਸ ਵੱਲ ਨਾਂ ਤਾਂ ਜਿਲ੍ਹਾ ਪ੍ਰਸਾਸਨ ਧਿਆਨ ਦੇ ਰਿਹਾ ਹੈ ਅਤੇ ਨਾਂ ਹੀ ਉਥੋਂ ਦੇ ਲੀਡਰ ਬੇਸੱਕ ਛੋਟੇ ਬੱਚਿਆਂ ਨੂੰ ਇੱਕ ਦਿਨ ਲਈ ਪ੍ਰਿੰਸੀਪਲ ਅਤੇ ਡੀ ਸੀ ਬਣਾਕੇ ਅਖਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਜਾ ਰਹੀਆਂ ਹਨ ਪਰ ਇਸ ਦੀ ਅਸਲ ਸਚਾਈ ਸਾਹਮਣੇ ਲਿਆ ਰਹੇ ਹਾਂ।

ਆਹ ਹੁੰਦਾ DSP ਵਾਲਾ ਰੋਹਬ | Ludhiana | Youth Congress Election | Viral Video

ਇਥੇ ਦੱਸਣਾ ਲਾਜਮੀ ਹੋਵੇਗਾ ਕਿ ਇੰਦਰਾ ਗਾਂਧੀ ਵੱਲੋਂ ਅਵਾਰਡ ਦੇ ਕੇ ਇਸ ਸਕੂਲ ਨੂੰ ਨਵਾਜਿਆਂ ਗਿਆ ਸੀ ਅਤੇ ਅਵਾਰਡ ਦੇਣ ਲਈ ਖੁਦ ਇੰਦਰਾ ਗਾਂਧੀ ਇੱਕ ਰਿਕਸ਼ੇ ਦੀ ਸਵਾਰੀ ਕਰਕੇ ਇਥੇ ਪਹੁੰਚੇ ਸੀ ਪਰ ਅੱਜ ਕਾਂਗਰਸ ਦੇ ਰਾਜ ਵਿੱਚ ਇਸ ਸਕੂਲ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਜਦ ਵੀ ਉਹ ਕਮਰਿਆਂ ਅੰਦਰ ਪੜ੍ਹਨ ਲਈ ਬੈਠਦੇ ਹਨ ਤਾਂ ਕਮਰਿਆਂ ਦੀਆਂ ਛੱਤਾਂ ਤੋਂ ਪੇਪੜੀਆ ਬਣ ਪਲੱਸਤਰ ਡਿਗਦਾ ਰਹਿੰਦਾ ਹੈ।

ਅੱਧੀ ਰਾਤ ਨੂੰ ਮਹਿਲਾ ਵਿਧਾਇਕ ਦੇ ਮਗਰ ਪਏ ਬੰਦੇ, ਮਸਾ ਭੱਜ-ਭੱਜ ਕੇ ਬਚਾਈ ਜਾਨ ?

ਜਿਸ ਕਰਕੇ ਉਹਨਾਂ ਨੂੰ ਕਈ ਵਾਰ ਤਾਂ ਬਾਹਰ ਜਮੀਨ ਤੇ ਬੈਠਕੇ ਪੜਨਾ ਪੈਂਦਾ ਹੈ। ਉਧਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀਆਂ ਦੀਆਂ ਬੈਠਕਾ ਤੋਂ ਵਿਹਲ ਮਿਲ ਗਈ ਹੋਵੇ ਤਾਂ ਉਹ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੈਠਾ ਦੇ ਸਕੂਲ ਵਿੱਚ ਪੜ ਰਹੇ ਬੱਚਿਆਂ ਵੱਲ ਵੀ ਜਰਾ ਧਿਆਨ ਕਰਨ ਕਿਉਂਕਿ ਬੱਚੇ ਜਾਨ ਤਲੀ ਤੇ ਧਰ ਕੇ ਇਥੇ ਪੜਾਈ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button