NationalNationalTop News

ਸਕੂਲ ਚ ਭਗਤ ਸਿੰਘ ਦੇ ਰੋਲ ਲਈ ਕਰ ਰਿਹਾ ਸੀ ਫਾਂਸੀ ਦੀ ਰਿਹਰਸਲ, ਵਿਦਿਆਰਥੀ ਦੀ ਹੋਈ ਮੌਤ

ਕਰਨਾਟਕ – ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ਚ ਸਕੂਲੀ ਸਮਾਗਮ ਲਈ ਭਗਤ ਸਿੰਘ ਦੀ ਫਾਂਸੀ ਦੀ ਰਿਹਰਸਲ ਕਰ ਰਹੇ 12 ਸਾਲਾ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੜਕੇ ਨੇ ਰੱਸੀ ਨਾਲ ਫਾਹਾ ਬਣਾ ਕੇ ਭਗਤ ਸਿੰਘ ਵਾਂਗ ਲਟਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਥਿਤ ਤੌਰ ‘ਤੇ ਆਪਣਾ ਸਿਰ ਫਾਹੇ ਵਿੱਚ ਪਾ ਦਿੱਤਾ ਅਤੇ ਮੰਜੇ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਬੱਚਾ ਘਰ ‘ਚ ਇਕੱਲਾ ਸੀ, ਜਦੋਂ ਮਾਪੇ ਵਾਪਸ ਆਏ ਤਾਂ ਉਨ੍ਹਾਂ ਨੇ ਪੁੱਤ ਨੂੰ ਪੱਖੇ ਨਾਲ ਲਟਕਦਾ ਦੇਖਿਆ।ਪੁਲਿਸ ਦੇ ਸਬ-ਇੰਸਪੈਕਟਰ ਕੇਆਰ ਗੀਤੰਮਾ ਨੇ ਦੱਸਿਆ ਕਿ 7ਵੀਂ ਜਮਾਤ ਦੇ ਵਿਦਿਆਰਥੀ ਨਾਲ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੀ ਮਾਂ ਰਾਤ ਕਰੀਬ 9 ਵਜੇ ਹੋਟਲ ਤੋਂ ਵਾਪਸ ਆਈ।ਇਸ ਤੋਂ ਤੁਰਤ ਬਾਅਦ ਲੜਕੇ ਦੀ ਮਾਂ ਨੇ ਆਪਣੇ ਪਤੀ ਨੂੰ ਬੁਲਾਇਆ, ਜਿਸ ਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ। ਉਹ ਸੰਜੇ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button