D5 specialNewsPunjab

ਸਕੂਲ ‘ਚ ਦਰਖ਼ਤ ਨਾਲ ਲਟਕਦੀ ਲਾਸ਼ ਦਾ ਪੂਰਾ ਸੱਚ! ਅਣਖ਼ ਖ਼ਾਤਰ ਕਤਲ ਜਾਂ ਖ਼ੁਦਕੁਸ਼ੀ?

ਪ੍ਰੇਮ ਸਬੰਧਾਂ ਜਾਂ ਫਿਰ ਕਹਿ ਲਵੋ ਅਣਖ ਦੀ ਖਾਤਰ ਕਤਲ, ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਜਿਸਨੂੰ ਆਨਰ ਕਿਲਿੰਗ ਦਾ ਨਾ ਦਿੱਤਾ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਖਾਸਾ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਇੱਕ ਨੌਜਵਾਨ ਰਵੀ ਉਰਫ ਪ੍ਰਿੰਸ ਦੀ ਲਾਸ਼, ਪਿੰਡ ਦੇ ਹੀ ਸਕੂਲ ਵਿੱਚ ਦਰਖਤ ਨਾਲ ਲਟਕਦੀ ਮਿਲੀ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕੁੱਝ ਵਿਅਕਤੀਆਂ ਨੇ ਆਨਰ ਕਿਲਿੰਗ ਦੇ ਦੋਸ਼ ਲਾਏ ਨੇ, ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਮ੍ਰਿਤਕ ਰਵੀ ਦੇ ਆਪਣੇ ਹੀ ਪਿੰਡ ਦੀ ਕਿਸੇ ਨਾਲ ਪ੍ਰੇਮ ਸਬੰਧ ਸਨ।

Read Also ਫਿਰੋਜ਼ਪੁਰ ‘ਚ ਦਰਖਤ ਨਾਲ ਲਟਕਦੀ ਲਾਸ਼ ਨੇ ਫੈਲਾਈ ਸਨਸਨੀ

ਕੁੜੀ ਅਤੇ ਮ੍ਰਿਤਕ ਰਵੀ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਹੁਣ ਕੁੜੀ ਦੇ ਪਰਿਵਾਰ ਤੇ ਰਵੀ ਦੀ ਕਤਲ ਦੇ ਇਲਜ਼ਾਮ ਲਗਾਏ ਹਨ। ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਾਮਜ਼ਦ ਕੀਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰਵੀ ਉਰਫ ਪ੍ਰਿੰਸ ਚੌਕੀਦਾਰੀ ਕਰਦਾ ਸੀ ਅਤੇ ਕੁਝ ਸਮੇਂ ਤੋਂ ਉਸ ਦੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ ਅਤੇ ਜਦੋਂ ਇਸ ਬਾਰੇ ਕੁੜੀ ਦੇ ਭਰਾ ਨੂੰ ਪਤਾ ਲੱਗਾ ਤਾਂ ਪ੍ਰਿੰਸ ਨੂੰ ਡਰਾਉਣ-ਧਮਕਾਉਣ ਲੱਗ ਪਏ। ਜਿਸ ਤੋਂ ਬਾਅਦ ਪ੍ਰਿੰਸ ਦੀ ਲਾਸ਼ ਪਿੰਡ ਦੇ ਸਕੂਲ ਵਿਚ ਦਰੱਖਤ ਨਾਲ ਲਟਕਦੀ ਮਿਲੀ ਪਰ ਫਿਲਹਾਲ ਇਹ ਖੁਦਕੁਸ਼ੀ ਹੈ ਜਾਂ ਆਨਰ ਕਿਿਲੰਗ ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button