Breaking NewsD5 specialIndiaNewsPunjab

‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਇਸ ਖੇਤਰ ’ਚ ਫਸੇ ਕਾਮਿਆਂ ਨੂੰ ਲਗਾਤਾਰ ਦੇ ਰਹੀਆਂ ਨੇ ਰਾਹਤ

ਚੰਡੀਗੜ੍ਹ : ‘ਸ਼੍ਰਮਿਕ ਸਪੈਸ਼ਲ’ਟ੍ਰੇਨਾਂ ਇਸ ਖੇਤਰ ਵਿੱਚ ਫਸੇ ਕਾਮਿਆਂ ਨੂੰ ਲਗਾਤਾਰ ਰਾਹਤ ਦੇ ਰਹੀਆਂ ਹਨ। ਜਦ ਤੋਂ ਇਹ ਟ੍ਰੇਨਾਂ ਚਲਣੀਆਂ ਸ਼ੁਰੂ ਹੋਈਆਂ ਹਨ,ਤਦ ਤੋਂ ਹੀ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਕਾਮਿਆਂ ਦਾ ਆਵਾਗਮਨ ਦੇਖਿਆ ਜਾ ਰਿਹਾ ਹੈ। ਰੇਲ ਅਧਿਕਾਰੀਆਂ ਦੁਆਰਾ ਇਨ੍ਹਾਂ ਰਾਜਾਂ ਵਿੱਚੋਂ ਸਟੇਸ਼ਨਾਂ ਤੋਂ ਉਨ੍ਹਾਂ ਦੇ ਜਾਣ ਲਈ ਹਰ ਤਰ੍ਹਾਂ ਦੀ ਜ਼ਰੂਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।  ਜਦੋਂ ਵੀ ਇਹ ਟ੍ਰੇਨਾਂ ਆਪਣੇ ਟਿਕਾਣਿਆਂ ਲਈ ਰਵਾਨਾ ਹੁੰਦੀਆਂ ਹਨ, ਤਦ ਉੱਥੇ ਰਵਾਨਗੀ ਸਮੇਂ ਖੁਸ਼ੀ ਦਾ ਮਾਹੌਲ ਆਮ ਦੇਖਿਆ ਜਾਂਦਾ ਹੈ। ਅਜਿਹਾ ਉਦੋਂ ਦੇਖਣ ਨੂੰ ਮਿਲਿਆ, ਜਦੋਂ 1,334 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਇੱਕ‘ਸ਼੍ਰਮਿਕ ਸਪੈਸ਼ਲ’ ਟ੍ਰੇਨ ਪੰਜਾਬ ਦੇ ਮੋਹਾਲੀ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਰਵਾਨਾ ਹੋਈ।

Punjab ਦਾ ਬੇੜਾ ਗਰਕ ਕਰਨ ਲੱਗੇ ਲੀਡਰ! ਕਰੋਨਾ ‘ਚ 2 ਹਜ਼ਾਰ ਕਰੋੜ ਦਾ ਘਪਲਾ! Latest News- D5 Channel Punjab

ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ, ਜਦੋਂ ਇੱਕ ਟ੍ਰੇਨ ਪ੍ਰਵਾਸੀਆਂ ਨੂੰ ਲੈ ਕੇ ਬਿਹਾਰ ਦੇ ਸੁਪੌਲ ਜ਼ਿਲ੍ਹੇ ਲਈ ਰਵਾਨਾ ਹੋਈ।ਰੇਲ ਅਧਿਕਾਰੀਆਂ ਦੁਆਰਾ ਯਾਤਰੀਆਂ ਦੀ ਥਰਮਲ ਸਕੈਨਿੰਗਅ ਤੇ ਉਨ੍ਹਾਂ ਦੀ ਪਰਸ ਪਰ ਸਮਾਜਿਕ–ਦੂਰੀ ਨੂੰ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।ਸੋਮਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸ਼੍ਰਮਿਕ ਸਪੈਸ਼ਲ ਟ੍ਰੇਨ ਉੱਤੇ ਚੜ੍ਹਨ ਵਾਲੇ ਹਰੇਕ ਪ੍ਰਵਾਸੀ ਕਾਮੇ ਨੂੰ ਭੋਜਨ ਦਾ ਇੱਕ ਪੈਕਟ ਅਤੇ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਗਈਆਂ।

ਕੋਰੋਨਾ ਪੀੜਤ ਦੀ 2 ਜੱਜਾਂ ਨੂੰ ਸੁਣਵਾਈ ਕਰਨੀ ਪਈ ਮਹਿੰਗੀ, ਵੱਡੀ ਲਾਪਰਵਾਹੀ ਵੀ ਆਈ ਸਾਹਮਣੇ! D5 Channel Punjabi

ਮੋਹਾਲੀ,ਪੰਜਾਬ ਤੋਂ ਜਿਵੇਂ ਹੀ ਇੱਕ ਟ੍ਰੇਨ ਗੋਰਖਪੁਰ,ਉੱਤਰ ਪ੍ਰਦੇਸ਼ ਲਈ ਰਵਾਨਾ ਹੋਣ ਲੱਗੀ, ਕਾਮਿਆਂ ਨੇ ਤਾੜੀਆਂ ਵਜਾਈਆਂ। ਪਟਿਆਲਾ,ਪੰਜਾਬ ਤੋਂ ਸੁਪੌਲ,ਬਿਹਾਰ ਲਈ ਟ੍ਰੇਨ ਦੀ ਰਵਾਨਗੀ ਮੌਕੇ ਕਾਮੇ ਹੱਥ ਹਿਲਾਉਂਦੇ ਹੋਏ ਦਿਖੇ। ਮੁਜ਼ੱਫ਼ਰਪੁਰ,ਉੱਤਰ ਪ੍ਰਦੇਸ਼ ਜਾ ਰਹੀ ਇੱਕ ਟ੍ਰੇਨ ਵਿੱਚ ਕਾਮੇ। ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਤੋਂ ਮੁਜ਼ੱਫ਼ਰਪੁਰ, ਉੱਤਰ ਪ੍ਰਦੇਸ਼ ਲਈ ਟ੍ਰੇਨ ਰਵਾਨਾ ਹੁੰਦੀ। ਟ੍ਰੇਨ ’ਤੇ ਸਵਾਰ ਹੋਣ ਤੋਂ ਪਹਿਲਾਂ ਕਾਮਿਆਂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button