ਸ਼ਹੀਦ ਹੋਏ ਪੰਜਾਬ ਦੇ ਬਹਾਦਰਾਂ ਨੂੰ ਕੈਪਟਨ ਨੇ ਦਿੱਤੀ ਸ਼ਰਧਾਂਜਲੀ

ਪਟਿਆਲਾ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਘਾਟੀ ‘ਚ ਚੀਨ ਅਤੇ ਭਾਰਤ ਦੀ ਹਿੰਸਕ ਝੜਪ ‘ਚ ਸ਼ਹੀਦ ਹੋਏ ਪੰਜਾਬ ਦੇ ਚਾਰ ਸ਼ਹੀਦਾਂ ਨੂੰ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਪੰਜਾਬ ਦੇ ਸ਼ਹੀਦਾਂ ਸੂਬੇਦਾਰ ਮਨਦੀਪ ਸਿੰਘ ਅਤੇ ਸਤਨਾਮ ਸਿੰਘ ਅਤੇ ਸਿਪਾਹੀ ਗੁਰਬਿੰਦਰ ਸਿੰਘ ਅਤੇ ਗੁਰਤੇਜ ਸਿੰਘ ਦਾ ਸਨਮਾਨ ਕਰਦਾ ਹਾਂ, ਜਿਨ੍ਹਾਂ ਨੇ ਚੀਨ ਦੇ ਨਾਲ ਲੱਦਾਖ ਸੰਘਰਸ਼ ‘ਚ ਆਪਣੀ ਜਾਨ ਦਿੱਤੀ। ਵਾਹਿਗੁਰੂ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਕਤੀ ਪ੍ਰਦਾਨ ਕਰਨ। ਸੂਬਾ ਸਰਕਾਰ ਵਲੋਂ ਮੁਆਵਜ਼ਾ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ।
1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ
ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਚੀਨੀ ਸੈਨਿਕਾਂ ਦੇ ਨਾਲ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ। ਜਿਨ੍ਹਾਂ ਵਿੱਚੋਂ ਦੋ ਜਵਾਨਾਂ ਦੇ ਮ੍ਰਿਤਕ ਸਰੀਰ ਗੁਰਦਾਸਪੁਰ ਦੇ ਸਤਨਾਮ ਸਿੰਘ,ਪਟਿਆਲਾ ਦੇ ਮਨਦੀਪ ਸਿੰਘ ਬੀਤੇ ਦਿਨੀਂ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਗਏ ਸਨ। ਜਦਕਿ ਦੋ ਜਵਾਨ ਸੰਗਰੂਰ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਲਿਆਈ ਜਾ ਰਹੀ ਹੈ। ਸ਼ਹੀਦਾਂ ਦੇ ਪਿੰਡਾਂ ‘ਚ ਸੋਗ ਦੀ ਲਹਿਰ ਹੈ। ਲੋਕ ਸ਼ਹੀਦਾਂ ਦੇ ਅੰਤਮ ਦਰਸ਼ਨ ਲਈ ਇੱਕਠੇ ਹੋਏ ਹਨ।
Laying a wreath on the mortal remains of Sepoys Gurbinder Singh from Sangrur, Gurtej Singh from Mansa & Ankush from Hamirpur, HP at Chandigarh. Salute their supreme sacrifice at this young age. The nation is forever indebted. Jai Hind! 🇮🇳 pic.twitter.com/Ou87OZqemi
— Capt.Amarinder Singh (@capt_amarinder) June 19, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.