Breaking NewsD5 specialIndiaNewsTop News

‘ਸ਼ਹੀਦਾਂ ਦਾ ਬਲੀਦਾਨ ਪੀੜ੍ਹੀਆਂ ਨੂੰ ਕਰੇਗਾ ਪ੍ਰੇਰਿਤ’

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ‘ਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਸਾਹਸ ਅਤੇ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਬ੍ਰਿਟਿਸ਼ ਫ਼ੋਰਸਾਂ ਨੇ ਰਾਲੇਟ ਐਕਟ ਖ਼ਿਲਾਫ਼ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ ‘ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ‘ਚ ਸੈਂਕੜੇ ਲੋਕ ਮਾਰੇ ਗਏ ਸਨ। ਇਹ ਭਾਰਤ ‘ਚ ਬ੍ਰਿਟਿਸ਼ ਹਕੂਮਤ ਦੀ ਸਭ ਤੋਂ ਬੇਰਹਿਮ ਕਾਰਵਾਈਆਂ ‘ਚੋਂ ਇਕ ਸੀ। ਰਾਲੇਟ ਐਕਟ ਬ੍ਰਿਟਿਸ਼ ਹਕੂਮਤ ਨੂੰ ਦਮਨਕਾਰੀ ਸ਼ਕਤੀਆਂ ਪ੍ਰਦਾਨ ਕਰਦਾ ਸੀ।

ਲਓ Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ! ਕਰਤੇ ਬਾਗੋ-ਬਾਗ, Moosewala ਨੂੰ ਝਟਕਾ | D5 Channel Punjabi

ਪੀ.ਐੱਮ. ਮੋਦੀ ਨੇ ਟਵਿੱਟਰ ‘ਤੇ ਲਿਖਿਆ,”1919 ‘ਚ ਅੱਜ ਹੀ ਦੇ ਦਿਨ ਜਲ੍ਹਿਆਂਵਾਲਾ ਬਾਗ਼ ‘ਚ ਸ਼ਹੀਦ ਹੋਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ। ਉਨ੍ਹਾਂ ਦਾ ਸਾਹਸ ਅਤੇ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।” ਪ੍ਰਧਾਨ ਮੰਤਰੀ ਨੇ ਕਿਹਾ,”ਪਿਛਲੇ ਸਾਲ ਜਲ੍ਹਿਆਂਵਾਲਾ ਬਾਗ਼ ਸਮਾਰਕ ਦੇ ਮੁੜ ਨਿਰਮਿਤ ਕੰਪਲੈਕਸ ਦੇ ਉਦਘਾਟਨ ਮੌਕੇ ਦਿੱਤਾ ਗਿਆ ਆਪਣਾ ਭਾਸ਼ਣ ਸਾਂਝਾ ਕਰ ਰਿਹਾ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button