Breaking NewsD5 specialNewsPoliticsPunjab

ਸ਼ਰਾਬ ਦਾ ਦੋ ਨੰਬਰ ਦਾ ਕਾਰੋਬਾਰ ਕਰਕੇ ਕਾਂਗਰਸੀ ਕਰਦੇ ਨੇ ਮੋਟੀ ਕਮਾਈ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਸ਼ਰਾਬ ਤੋਂ ਮਾਲੀਆ ਬਹੁਤ ਹੀ ਘੱਟ ਆ ਰਿਹਾ। ਇਸ ਦਾ ਕਾਰਨ ਇਹ ਹੈ ਕਿ ਸ਼ਰਾਬ ਦੋ ਨੰਬਰ ਵਿੱਚ ਵੇਚੀ ਜਾ ਰਹੀ ਹੈ ਕਿਉਂਕਿ ਇਹ ਸ਼ਰਾਬ ਬਿਨਾਂ ਟੈਕਸ ਤੋਂ ਵੇਚ ਕੇ ਕਾਂਗਰਸੀ ਆਗੂ ਹੀ ਮੋਟੀ ਕਮਾਈ ਕਰਦੇ ਹਨ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਚੀਫ ਸਕੱਤਰ ਕੋਲ ਇਸ ਸਾਰੇ ਕਾਸੇ ਦੇ ਪਰੂਫ ਜਿਸ ਕਾਰਨ ਪੰਜਾਬ ਦੇ ਸਾਰੇ ਹੀ ਮੰਤਰੀ ਚੀਫ ਸਕੱਤਰ ਖਿਲਾਫ ਹੋ ਗਏ ਹਨ। ਉਨ੍ਹਾਂ ਅੰਕੜੇ ਦੇ ਕੇ ਦੱਸਿਆ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਹਰ ਤਰ੍ਹਾਂ ਦਾ ਮਾਲੀਆ ਘੱਟ ਹੋ ਗਿਆ ਹੈ ਅਤੇ ਸ਼ਰਾਬ ਤੋਂ ਤਾਂ ਆਮਦਨ ਬਹੁਤ ਹੀ ਘੱਟ ਹੋ ਰਹੀ ਹੈ।

ਉਨ੍ਹਾਂ ਕਿਹਾ ਕੇ ਕਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਗੰਭੀਰ ਨਹੀਂ ਕਿਉਂਕਿ ਕਰੋਨਾ ਪੀੜਤ ਸਿਹਤ ਵਿਭਾਗ ਦੇ ਕਰਮਚਾਰੀ ਤੇ ਡਾਕਟਰ ਅਤੇ ਕਰੋਨਾ ਮਹਾਂਮਾਰੀ ਲਈ ਲੱਗੇ ਹੋਰ ਮੁਲਾਜ਼ਮ ਦੁੱਖੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਵਲ ਨਾਂ ਦੇ ਮੁੱਖ ਮੰਤਰੀ ਹਨ ਅਤੇ ਉਹ ਵੀਡੀਓ ਕਾਲ ਕਰਕੇ ਹੀ ਵਿਖਾਵਾ ਕਰਦੇ ਹਨ। ਜਦਕਿ ਅੰਮ੍ਰਿਤ ਤੌਰ ਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਪੰਜਾਬ ਦੇ ਲੋਕਾਂ ਲਈ ਕੈਪਟਨ ਸਰਕਾਰ ਨੇ ਇੱਕ ਪੈਸੇ ਦੀ ਵੀ ਇਸ ਮਹਾਂਮਾਰੀ ਦੌਰਾਨ ਮਦਦ ਨਹੀਂ ਕੀਤੀ। ਜੋ ਵੀ ਸਹਾਇਤਾ ਆ ਰਹੀ ਹੈ ਉਹ ਕੇਂਦਰ ਸਰਕਾਰ ਵੱਲੋਂ ਹੀ ਆ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button